image caption:

ਅਮਰੀਕਾ ਵਿਚ ਡੈਲਟਾ ਵੈਰੀਐਂਟ ਨੇ ਮਚਾਈ ਤਬਾਹੀ, ਰੋਜ਼ ਹੋ ਰਹੀਆਂ ਨੇ 2 ਹਜ਼ਾਰ ਮੌਤਾਂ

 ਵਾਸ਼ਿੰਗਟਨ-  ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੇ ਹਾਲਾਤ &rsquoਤੇ ਪੱਛਮੀ ਮੀਡੀਆ ਦਾ ਹਾਏਤੌਬਾ ਮਚਾਉਣਾ ਸਭ ਨੂੰ ਯਾਦ ਹੈ ਲੇਕਿਨ ਹੁਣ ਅਜਿਹੇ ਹੀ ਹਾਲਾਤ ਅਮਰੀਕਾ ਵਿਚ ਦੇਖਣ ਨੂੰ ਮਿਲ ਰਹੇ ਹਨ। ਅਮਰੀਕਾ ਵਿਚ ਕੋਰੋਨਾ ਨਾਲ ਤਕਰੀਬਨ ਰੋਜ਼ਾਨਾ ਔਸਤਨ ਦੋ ਹਜ਼ਾਰ ਮੌਤਾਂ ਹੋ ਰਹੀਆਂ ਹਨ ਅਤੇ ਵਾਇਰਸ ਦੇ 99 ਫੀਸਦੀ ਮਾਮਲਿਆਂ ਵਿਚ ਵਾਇਰਸ ਦਾ ਡੈਲਟਾ ਵੈਰੀਅੰਟ ਹੀ ਮਿਲ ਰਿਹਾ ਹੈ। ਇਹੀ ਨਹੀਂ ਰੂਸ ਅਤੇ ਬਰਾਜ਼ੀਲ ਕੋਰੋਨਾ ਮਹਾਮਾਰੀ ਦੀ ਮਾਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹਨ। ਅਮਰੀਕੀ ਅਖ਼ਬਾਰ ਦ ਨਿਊਯਾਰਕ ਟਾਈਮਸ ਦੇ ਮੁਤਾਬਕ ਸ਼ਨਿੱਚਰਵਾਰ ਨੂੰ ਅਮਰੀਕਾ ਵਿਚ ਮੌਤਾਂ ਦਾ ਸੱਤ ਦਿਨਾਂ ਦਾ ਔਸਤ 2012 ਤੱਕ ਪਹੁੰਚ ਗਿਆ ਜਦ ਕਿ ਸ਼ੁੱਕਰਵਾਰ ਨੂੰ ਦੇਸ਼ ਵਿਚ 2579 ਮੌਤਾਂ ਦਰਜ ਕੀਤੀਆਂ ਗਈਆਂ। 13 ਸਤੰਬਰ ਨੁੂੰ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦਾ ਅੰਕੜਾ 2.85 ਲੱਖ ਤੱਕ ਪਹੁੰਚ ਗਿਆ ਸੀ। ਲੇਕਿਨ ਉਸ ਦੇ ਬਾਅਦ ਤੋਂ ਉਸ ਵਿਚ ਕਮੀ ਆਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ 1.65 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ।