image caption:

ਡਬਲਯੂ. ਐਚ. ਓ. ਵੱਲੋਂ ਕੋਵੈਕਸੀਨ ਨੂੰ ਮਾਨਤਾ ਦੇਣ ਵਿਚ ਦੇਰੀ ਕਾਰਨ ਮੋਦੀ ਪਰੇਸ਼ਾਨ, ਅਗਲੇ ਹਫਤੇ ਜਾਣਾ ਹੈ ਅਮਰੀਕਾ

 ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਯੂ. ਐੱਚ. ਓ.) ਵੱਲੋਂ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਐਮਰਜੈਂਸੀ ਯੂਜ਼ ਲਿਸਟ (ਈ. ਯੂ. ਐੱਲ.) &rsquoਚ ਸ਼ਾਮਲ ਕਰਨ ਨੂੰ ਲੈ ਕੇ ਦੇਰ ਕੀਤੇ ਜਾਣ ਨਾਲ ਦੇਸ਼ &rsquoਚ ਕਾਫ਼ੀ ਚਿੰਤਾ ਹੈ। ਇਹ ਚਿੰਤਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਅਮਰੀਕਾ ਦੌਰੇ &rsquoਤੇ ਜਾਣ ਵਾਲੇ ਹਨ। ਮੋਦੀ 1 ਮਾਰਚ ਨੂੰ ਕੋਵੈਕਸੀਨ ਲਗਵਾ ਚੁੱਕੇ ਹਨ ਪਰ ਹੁਣ ਤੱਕ ਨਾ ਤਾਂ ਡਬਲਯੂ. ਐੱਚ. ਓ. ਤੇ ਨਾ ਹੀ ਅਮਰੀਕੀ ਖੁਰਾਕ ਤੇ ਦਵਾਈ ਰੈਗੂਲੇਟਰੀ (ਯੂ. ਐੱਸ. ਐੱਫ. ਡੀ. ਏ.) ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਭਾਰਤ ਬਾਇਓਟੈੱਕ ਨੇ ਭਾਰਤੀ ਆਯੂਰ ਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਬਣਾਇਆ ਹੈ।

ਕੋਵੈਕਸੀਨ ਨੂੰ ਛੇਤੀ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਤੇ ਭਾਰਤ ਬਾਇਓਟੈੱਕ ਡਬਲਿਯੂ. ਐੱਚ. ਓ. ਦੇ ਸਾਹਮਣੇ ਜ਼ੋਰ ਪਾ ਰਹੇ ਹਨ ਕਿਉਂਕਿ ਯੂਰਪ ਤੇ ਅਮਰੀਕਾ ਦੀ ਯਾਤਰਾ ਲਈ ਇਹ ਜ਼ਰੂਰੀ ਵੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਡਬਲਯੂ. ਐੱਚ. ਓ. ਦੇ ਸੀਨੀਅਰ ਵਿਗਿਆਨਕ ਡਾ. ਸੌਮਿਆ ਸਵਾਮੀਨਾਥਨ ਨਾਲ ਵੀ ਅਗਸਤ ਮਹੀਨੇ &rsquoਚ ਮੁਲਾਕਾਤ ਕੀਤੀ ਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਮਾਮਲੇ &rsquoਤੇ ਚਰਚਾ ਕੀਤੀ ਸੀ। ਮਾਂਡਵੀਆ ਤੋਂ ਪਹਿਲਾਂ ਸਿਹਤ ਮੰਤਰੀ ਰਹੇ ਡਾ. ਹਰਸ਼ਵਰਧਨ ਨੇ ਵੀ ਡਬਲਿਯੂ. ਐੱਚ. ਓ. &rsquoਤੇ ਇਸ ਗੱਲ ਲਈ ਜ਼ੋਰ ਪਾਇਆ ਸੀ ਕਿ ਉਹ ਕੋਵੈਕਸੀਨ ਨੂੰ ਮਨਜ਼ੂਰੀ ਦੇਵੇ। ਡਬਲਿਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਮੇਰੀਅਨ ਸਿਮਾਓ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਕੋਵੈਕਸੀਨ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਸਮੀਖਿਆ ਕਾਫੀ ਅੱਗੇ ਵਧ ਚੁੱਕੀ ਹੈ ਤੇ ਅਧਿਕਾਰੀਆਂ ਵੱਲੋਂ ਇਸ ਬਾਰੇ ਸਤੰਬਰ ਮਹੀਨੇ &rsquoਚ ਫੈਸਲਾ ਕੀਤੇ ਜਾਣ ਦੀ ਉਮੀਦ ਹੈ।