image caption:

ਆਟੋ ਚਾਲਕ ਦੀ ਨਿਕਲੀ 12 ਕਰੋੜ ਦੀ ਲਾਟਰੀ

ਕੇਰਲਾ ਦੇ ਇੱਕ ਆਟੋ ਚਾਲਕ  ਦੀ ਕਿਸਮਤ ਰਾਤੋ ਰਾਤ ਬਦਲ ਗਈ ਹੈ। ਇਸ ਆਟੋ ਚਾਲਕ ਨੇ 12 ਕਰੋੜ ਰੁਪਏ ( ਦੀ ਲਾਟਰੀ ਜਿੱਤੀ ਹੈ। ਆਟੋ ਚਾਲਕ ਦੀ ਇਹ ਲਾਟਰੀ ਓਨਮ ਬੰਪਰ ਲਾਟਰੀ ਤੋਂ ਲੱਗੀ ਹੈ। ਜਦੋਂ ਇਸ ਦੇ ਨਤੀਜੇ ਘੋਸ਼ਿਤ ਕੀਤੇ ਗਏ, ਇੱਕ ਦਿਨ ਬਾਅਦ ਆਟੋ ਚਾਲਕ ਦੀ ਪਛਾਣ ਵਿਜੇਤਾ ਵਜੋਂ ਹੋਈ। ਹੁਣ 12 ਕਰੋੜ ਰੁਪਏ ਦੀ ਲਾਟਰੀ ਤੋਂ ਬਾਅਦ ਆਟੋ ਚਾਲਕ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ।

ਮੀਡੀਆ ਰਿਪੋਰਟਾਂ ਅਨੁਸਾਰ 12 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਕੇਰਲਾ ਦੇ ਆਟੋ ਚਾਲਕ ਦਾ ਨਾਮ ਜੈਪਾਲਨ ਪੀ ਆਰ ਹੈ। ਜੈਪਾਲਨ ਨੇ ਫੈਂਸੀ ਲਾਟਰੀ ਟਿਕਟ ਖਰੀਦੀ ਸੀ। ਉਹ ਕੇਰਲਾ ਦੇ ਕੋਚੀ ਦੇ ਕੋਲ ਸਥਿਤ ਮਰਾਡੂ ਦਾ ਰਹਿਣ ਵਾਲਾ ਹੈ।

ਜਾਣਕਾਰੀ ਅਨੁਸਾਰ ਇਸ ਲਾਟਰੀ ਦੇ ਨਤੀਜੇ ਓਨਮ ਤੋਂ ਅਗਲੇ ਦਿਨ ਜਾਰੀ ਕੀਤੇ ਗਏ ਸਨ। ਇਸ ਵਿਚ ਜੈਪਾਲਨ ਦੀ ਲਾਟਰੀ ਨਿਕਲੀ ਹੈ। ਲਾਟਰੀ ਦੇ ਅਨੁਸਾਰ, ਜਿੱਤਣ ਵਾਲੀ ਟਿਕਟ ਦਾ ਨੰਬਰ TE 645465 ਹੈ। ਲਾਟਰੀ ਜਿੱਤਣ ਤੋਂ ਬਾਅਦ ਜੈਪਾਲਨ ਨੇ ਕਿਹਾ ਹੈ ਕਿ ਉਸ ਨੇ 10 ਸਤੰਬਰ ਨੂੰ ਤ੍ਰਿਪੁਨੀਤੁਰਾ ਤੋਂ ਇਹ ਲਾਟਰੀ ਟਿਕਟ ਖਰੀਦੀ ਸੀ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦਾ ਨੰਬਰ ਹੀ ਫੈਂਸੀ ਨੰਬਰ ਹੈ।