image caption:

ਐਮਾਜ਼ੋਨ ਨੇ ਚੀਨ ਦੇ 600 ਬ੍ਰਾਂਡਸ ਨੂੰ ਆਪਣੀ ਵੈਬਸਾਈਟ ’ਤੇ ਕੀਤਾ ਬੈਨ

ਨਵੀਂ ਦਿੱਲੀ: ਐਮਾਜ਼ਾਨ ਨੇ ਚੀਨੀ ਬ੍ਰਾਂਡਸ ਉੱਤੇ ਵੱਡੀ ਕਾਰਵਾਈ ਕੀਤੀ ਹੈ। ਐਮਾਜ਼ਾਨ ਨੇ 600 ਚੀਨੀ ਬ੍ਰਾਂਡਸ ਨੂੰ ਆਪਣੇ ਪਲੇਟਫਾਰਨ ਤੋਂ ਬੈਨ ਕਰ ਦਿੱਤਾ ਹੈ। ਇਹ ਚੀਨੀ ਬ੍ਰਾਂਡਸ ਰਿਵਿਊ ਪਾਲਿਸੀ ਦਾ ਉਲੰਘਣ ਕਰ ਰਹੇ ਸਨ। ਇਸ ਨੂੰ ਲੈ ਕੇ &lsquoਦ ਵਾਲ ਸਟ੍ਰੀਟ ਜਨਰਲ&rsquo ਨੇ ਰਿਪੋਰਟ ਕੀਤੀ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਐਮਾਜ਼ਾਨ ਨੇ ਦੱਸਿਆ ਕਿ ਇਹ ਕਸਟਮਰਸ ਨੂੰ ਪਾਜ਼ੇਟਿਵ ਰਿਵਿਊ ਦੇਣ ਲਈ ਗਿਫਟ ਕਾਰਡ ਆਫਰ ਕਰਦੇ ਸਨ। &lsquoਦ ਵਰਜ&rsquo ਦੀ ਇਕ ਰਿਪੋਰਟ ਮੁਤਾਬਕ ਕੁਝ ਬ੍ਰਾਂਡਸ ਵੀਆਈਪੀ ਟੈਸਟਿੰਗ ਪ੍ਰੋਗਰਾਮਸ ਆਫਰ ਕਰਦੇ ਸਨ। ਜਦੋਂ ਕਿ ਕਈ ਬ੍ਰਾਂਡਸ ਪ੍ਰੋਡਕਟਸ ਦੀ ਵਾਰੰਟੀ ਵਧਉਣਾ ਆਫਰ ਕਰਦੇ ਸਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਬ੍ਰਾਂਡ ਖਰਾਬ ਰਿਵਿਊ ਦੇਣ ਵਾਲੇ ਨੂੰ ਇੰਸੈਂਟਿਵ ਦਿੰਦੇ ਸਨ। ਇੰਸੈਂਟਿਵ ਦੇ ਤੌਰ &lsquoਤੇ ਰਿਫੰਡ ਜਾਂ ਫਰੀ ਪ੍ਰੋਡਕਟ ਦਿੱਤਾ ਜਾਂਦਾ ਸੀ। ਐਮਾਜ਼ਾਨ ਨੇ ਕਿਹਾ ਕਿ ਇਹ ਬਿਜ਼ਨਸਮੈਨ ਨੂੰ ਉਨ੍ਹਾਂ ਦੇ ਬਿਜ਼ਨਸ ਨੂੰ ਵਧਾਉਣ ਦਾ ਮੌਕਾ ਦਿੰਦਾ ਹੈ। ਇਸ ਦੇ ਲਈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਹੈ। ਐਮਾਜ਼ਾਨ ਨੇ ਅੱਗੇ ਦੱਸਿਆ ਕਿ ਕਸਟਮਰ ਕਿਸੇ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਉਸ ਦੇ ਰਿਵਿਊ ਨੂੰ ਦੇਖਦਾ ਹੈ। ਇਸ ਦੇ ਲਈ ਰਿਵਿਊ ਤੇ ਸੇਲਿੰਗ ਪਾਰਟਨਰਸ ਦੇ ਲਈ ਕੰਪਨੀ ਦੀ ਕਲੀਅਰ ਪਾਲਿਸੀ ਹੈ। ਇਸ ਪਾਲਿਸੀ ਨੂੰ ਨਾ ਮੰਨਣ ਵਾਲਿਆਂ ਨੂੰ ਸਸਪੈਂਡ, ਬੈਨ ਕਰ ਦਿੱਤਾ ਜਾਂਦਾ ਹੈ।