image caption:

ਪਾਕਿਸਤਾਨ ‘ਚ ਹਿੰਦੂਆਂ ‘ਤੇ ਨਹੀਂ ਰੁਕ ਰਿਹਾ ਅੱਤਿਆਚਾਰ

ਇਸਲਾਮਾਬਾਦ- ਪਾਕਿਸਤਾਨ &lsquoਚ ਹਿੰਦੂਆਂ &lsquoਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਇਕ ਹਿੰਦੂ ਪਰਿਵਾਰ ਮੁਸ਼ਕਿਲ &lsquoਚ ਪੈ ਗਿਆ ਹੈ। ਦਰਅਸਲ ਪੰਜਾਬ ਸੂਬੇ &lsquoਚ ਇਕ ਮਸਜਿਦ ਤੋਂ ਪੀਣ ਵਾਲਾ ਪਾਣੀ ਲਿਆਉਣ ਤੋਂ ਬਾਅਦ ਇਕ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਦਾ ਉਲੰਘਣ ਕੀਤਾ ਹੈ ਜਿਸ ਤਹਿਤ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ।

ਪੰਜਾਬ ਦੇ ਰਹੀਮਿਆਰ ਖਾਨ ਸ਼ਹਿਰ ਦੇ ਰਹਿਣ ਵਾਲੇ ਆਲਮ ਰਾਮ ਭੀਲ ਆਪਣੀ ਪਤਨੀ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਕ ਖੇਤ &lsquoਚ ਕੱਚਾ ਕਪਾਹ ਚੁੱਕ ਰਹੇ ਸੀ। ਭੀਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਇਕ ਨਲਕੇ ਤੋਂ ਪੀਣ ਵਾਲਾ ਪਾਣੀ ਲੈਣ ਲਈ ਇਕ ਮਸਜਿਦ ਦੇ ਬਾਹਰ ਗਿਆ ਤਾਂ ਕੁਝ ਸਥਾਨਕ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਕੁੱਟਿਆ। ਡਾਨ ਅਖ਼ਬਾਰ ਇਸ ਦੀ ਜਾਣਕਾਰੀ ਦਿੰਦੇ ਹੋਏ ਹੋਇਆ ਕਿ ਜਦੋਂ ਪਰਿਵਾਰ ਕਪਾਹ ਨੂੰ ਉਤਾਰ ਕੇ ਘਰ ਪਰਤਿਆ ਤਾਂ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਆਪਣੇ ਆਊਟਹਾਊਸ &lsquoਚ ਬੰਧੀ ਬਣਾ ਲਿਆ ਤੇ ਮਸਜਿਦ ਦੀ ਪਵਿੱਤਰਤਾ ਦਾ ਉਲੰਘਣ ਕਰਨ ਲਈ ਉਨ੍ਹਾਂ ਦਾ ਫਿਰ ਤੋਂ ਸ਼ੋਸ਼ਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਹਮਲਾਵਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਥਾਨਕ ਸੰਸਦ ਮੈਂਬਰ ਨਾਲ ਸਬੰਧਿਤ ਸੀ।