image caption:

ਕਰਤਾਰਪੁਰ ਦੇ ਡਾਕਟਰ ਵੱਲੋਂ ਸੋਨੇ ਤੇ ਹੀਰਿਆਂ ਨਾਲ ਜੜੀ ‘ਕਲਗੀ’ ਸ੍ਰੀ ਹਜ਼ੂਰ ਸਾਹਿਬ ਭੇਟ ਕੀਤੀ ਗਈ

ਮਹਾਰਾਸ਼ਟਰ (ਹਰਜਿੰਦਰ ਪਾਲ ਛਾਬੜਾ)- ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਐੱਮਡੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਢਾਈ ਕਿਲੋ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਜੜੀ ਪੌਣੇ ਦੋ ਕਰੋੜ ਦੀ ਕੀਮਤ ਵਾਲੀ ਕਲਗੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਭੇਟ ਕੀਤੀ ਹੈ। ਇਸ ਕਲਗੀ ਨੂੰ ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੇ ਸਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਹੈ।

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ,&lsquo&lsquoਡਾ. ਸਮਰਾ ਨੇ ਕਿਹਾ ਕਿ &lsquoਕਲਗੀ&rsquo ਲਗਭਗ 2.5 ਕਿਲੋ ਸੋਨੇ ਨਾਲ ਬਣੀ ਹੈ, ਜਿਸ &rsquoਚ ਮਾਣਿਕ, ਪੁਖਰਾਜ ਅਤੇ ਨੀਲਮ ਸਮੇਤ ਵੱਡੀ ਗਿਣਤੀ &rsquoਚ ਰਤਨ ਜੜੇ ਹੋਏ ਹਨ। ਦਿੱਲੀ ਸਥਿਤ ਜਿਊਲਰਜ਼ ਵਲੋਂ ਇਸ ਦੀ ਪਰਤ ਨੂੰ ਲਗਭਗ 2000 ਹੀਰੇ ਦੇ ਟੁੱਕੜਿਆਂ ਨਾਲ ਜੜਿਆ ਗਿਆ ਹੈ। ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੂੰ ਇਸ ਕੰਮ &rsquoਚ ਲਾਇਆ ਗਿਆ ਸੀ ਅਤੇ ਇਸ ਕੰਮ ਨੂੰ ਪੂਰਾ ਕਰਨ &rsquoਚ ਉਨ੍ਹਾਂ ਨੂੰ ਇਕ ਸਾਲ ਦਾ ਸਮਾਂ ਲੱਗਾ।&rsquo&rsquo ਸਾਮਰਾ ਪਰਿਵਾਰ ਐਤਵਾਰ ਨੂੰ ਇਹ ਕਲਗੀ ਲੈ ਕੇ ਮੰਦਰ ਪੁੱਜਿਆ, ਜਿਸ ਨੂੰ ਸੰਗਤ ਦਰਸ਼ਨਾਂ ਲਈ ਰੱਖਿਆ ਜਾਵੇਗਾ। 7 ਲੱਖ ਰੁਪਏ ਦੀ ਲਾਗਤ ਨਾਲ ਇਕ ਵਿਸ਼ੇਸ਼ ਛਤਰ ਵੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਡਾ. ਸਮਰਾ ਨੇ ਤਖ਼ਤ ਪਟਨਾ ਸਾਹਿਬ ਨੂੰ ਇਕ ਕਰੋੜ 28 ਲੱਖ ਦੀ ਕੀਮਤ ਵਾਲੀ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਤਿਆਰ ਕੀਤੀ &lsquoਕਲਗੀ&rsquo ਭੇਟ ਕੀਤੀ ਸੀ।