image caption:

ਅਮਰੀਕੀ ਰਾਸ਼ਟਰਪਤੀ ਨੇ ਚੋਣ ਜਿੱਤਣ ਲਈ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ, ਕੈਨੇਡਾ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਕਹੀ ਗੱਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨਾਲ ਗੱਲਬਾਤ ਕੀਤੀ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਨੇ ਜਸਟਿਨ ਟਰੂਡੋ ਨੇ ਦੁਬਾਰਾ ਪ੍ਰਧਾਨ ਮੰਤਰੀ ਬਣਨ &rsquoਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਬਾਇਡੇਨ ਨੇ ਦੋਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਮਰੀਕਾ-ਕੈਨੇਡਾ ਸਾਂਝੇਦਾਰੀ ਦੇ ਮਹੱਤਵ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਕਈ ਅਹਿਮ ਫਾਈਲਾਂ &rsquoਤੇ ਦੁਵੱਲੇ ਸਹਿਯੋਗ &rsquoਤੇ ਚਰਚਾ ਕਰਕੇ ਛੇਤੀ ਹੀ ਨਿੱਜੀ ਤੌਰ &rsquoਤੇ ਇਕੱਠੇ ਹੋਣ ਲਈ ਵਚਨਬੱਧਤਾ ਪ੍ਰਗਟਾਈ। ਇਨ੍ਹਾਂ ਵਿਚ ਦੁਵੱਲੇ ਆਰਥਿਕ ਅਤੇ ਵਪਾਰਕ ਮੁੱਦੇ ਸ਼ਾਮਲ ਹਨ ਜਿਵੇਂ ਕਿ ਗਲਾਸਗੋ ਵਿਚ ਹੋਣ ਵਾਲੇ ਸੀਓਪੀ 26 ਸੰਮੇਲਨ ਸਮੇਤ ਜਲਵਾਯੂ ਪਰਿਵਰਤਨ ਨਾਲ ਲੜਨ ਅਤੇ ਗ੍ਰੀਨ ਇਕਨੋਮੀ ਸੁਧਾਰ ਨੂੰ ਉਤਸ਼ਾਹਤ ਕਰਨ ਵਿਚ ਨੇੜਲੇ ਸਹਿਯੋਗ ਅਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਕੈਨੇਡਾ-ਅਮਰੀਕਾ ਸਰਹੱਦ ਦਾ ਪ੍ਰਬੰਧਨ ਆਦਿ।

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਾਇਡਨ ਨੇ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਦੀ ਚੀਨ ਦੀ ਮਨਮਾਨੀ ਨਜ਼ਰਬੰਦ ਦੇ ਮੁੱਦੇ &rsquoਤੇ ਵੀ ਚਰਚਾ ਕੀਤੀ ਅਤੇ ਇਸ ਮੁੱਦੇ ਦਾ ਜਲਦ ਤੋਂ ਜਲਦ ਹੱਲ ਕੱਢਣ ਦਾ ਹੀਲਾ ਪ੍ਰਗਟਾਇਆ। ਪ੍ਰਧਾਨ ਮੰਤਰੀ ਟਰੂਡੋ ਨੇ ਵਰਚੁਅਲ ਗਲੋਬਲ ਕੋਵਿਡ-19 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ।