image caption:

ਕੈਨੇਡਾ-ਭਾਰਤ ਸਿੱਧੀ ਉਡਾਣਾਂ 27 ਸਤੰਬਰ ਤੋਂ ਹੋ ਸਕਦੀਆਂ ਹਨ ਸ਼ੁਰੂ, ਕਰੋਨਾ ਨੈਗੇਟਿਵ ਟੈਸਟ ਲਾਜ਼ਮੀ

ਕੈਨੇਡਾ ਅਤੇ ਭਾਰਤ ਦਰਮਿਆਨ ਸਿੱਧੀਆਂ ਫਲਾਈਟਸ 27 ਸਤੰਬਰ ਤੋਂ ਸ਼ੁਰੂ ਹੋ ਸਕਦੀਆਂ ਹਨ ਬਾਸ਼ਰਤੇ ਤਿੰਨ ਸਿੱਧੀਆਂ ਫ਼ਲਾਈਟਸ ਰਾਹੀਂ ਨਵੀਂ ਦਿੱਲੀ ਤੋਂ ਕੈਨੇਡਾ ਪੁੱਜੇ ਮੁਸਾਫ਼ਰਾਂ ਵਿਚੋਂ ਜ਼ਿਆਦਾਤਰ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਵੇ।

ਸੂਤਰਾਂ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਦੀ ਸੂਰਤ ਵਿਚ ਟ੍ਰਾਂਸਪੋਰਟ ਕੈਨੇਡਾ ਵੱਲੋਂ ਪਾਬੰਦੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਕੈਨੇਡਾ ਤੋਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦੇ ਮਾਮਲੇ ਵਿਚ ਟ੍ਰਾਂਸਪੋਰਟੇਸ਼ਨ ਵਿਭਾਗ ਨੂੰ ਕੋਈ ਸਮੱਸਿਆ ਨਹੀਂ ਪਰ ਨਵੀਂ ਦਿੱਲੀ ਤੋਂ ਕੈਨੇਡਾ ਆਉਣ ਵਾਲਿਆਂ ਵਿਚੋਂ ਕੋਰੋਨਾ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਫ਼ਲਾਈਟਸ ਸ਼ੁਰੂ ਹੋਣ ਦੇ ਰਾਹ ਵਿਚ ਅੜਿੱਕਾ ਬਣ ਜਾਵੇਗੀ। ਫ਼ਲਾਈਟਸ &rsquoਤੇ ਪਾਬੰਦੀ ਹਟਣ ਮਗਰੋਂ ਨਵੀਂ ਦਿੱਲੀ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਕੈਨੇਡਾ ਦੁਆਰਾ ਪ੍ਰਵਾਨਤ ਜੈਨਸਟ੍ਰਿੰਗਜ਼ ਲੈਬ ਤੋਂ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।