image caption:

ਭਾਰਤ ’ਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਅਗਲੇ ਮਹੀਨੇ ਤੋਂ ਲੱਗੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ,- ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਵਿਚਾਲੇ ਭਾਰਤ ਵਿੱਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਅਗਲੇ ਮਹੀਨੇ ਤੋਂ ਕੋਰੋਨਾ ਵੈਕਸੀਨ ਦੇ ਟੀਕੇ ਲਗਣੇ ਸ਼ੁਰੂ ਹੋ ਜਾਣਗੇ। ਕੈਡਿਲਾ ਹੈਲਥਕੇਅਰ ਅਗਲੇ ਮਹੀਨੇ ਬੱਚਿਆਂ ਦੀ ਵੈਕਸੀਨ &lsquoਜਾਯਕੋਵ-ਡੀ&rsquo ਲਾਂਚ ਕਰੇਗੀ।

ਇਸ ਦੀ ਐਮਰਜੰਸੀ ਵਰਤੋਂ ਲਈ ਡਰੱਗਜ਼ ਕੰਟਰੋਲ ਜਨਰਲ ਆਫ਼ ਇੰਡੀਆ (ਡੀਜੀਸੀਆਈ) ਨੇ ਪਿਛਲੇ ਮਹੀਨੇ ਹੀ ਮਨਜ਼ੂਰੀ ਦੇ ਦਿੱਤੀ ਸੀ। ਰਿਪੋਰਟ ਮੁਤਾਬਕ ਕੈਡਿਲਾ ਹੈਲਥਕੇਅਰ ਅਕਤੂਬਰ ਤੋਂ ਹਰ ਮਹੀਨੇ 1 ਕਰੋੜ ਖੁਰਾਕਾਂ ਬਣਾਉਣੀਆਂ ਸ਼ੁਰੂ ਕਰ ਦੇਵੇਗਾ। ਦੂਜੇ ਪਾਸੇ ਭਾਰਤ ਬਾਇਓਟੈਕ ਵੀ ਬੱਚਿਆਂ &rsquoਤੇ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਪੂਰਾ ਕਰ ਚੁੱਕੀ ਹੈ।