image caption:

ਬਰਤਾਨੀਆ ਨੇ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ

ਲੰਡਨ- ਭਾਰਤ ਵੱਲੋਂ ਬਣਾਇਆ ਦਬਾਅ ਕੰਮ ਕਰ ਗਿਆ ਹੈ। ਇਸ ਦੇ ਚਲਦਿਆਂ ਬਰਤਾਨੀਆ ਨੇ ਆਖਰਕਾਰ ਸੀਰਮ ਇੰਸਟੀਟਿਊਟ ਆਫ਼ ਇੰਡੀਆ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ &lsquoਕੋਵੀਸ਼ੀਲਡ&rsquo ਨੂੰ ਆਪਣੇ ਨਵੇਂ ਨਿਯਮਾਂ &rsquoਚ ਮਾਨਤਾ ਦੇ ਦਿੱਤੀ ਹੈ, ਪਰ ਇਸ ਦੇ ਨਾਲ ਇੱਕ ਪੇਚ ਵੀ ਫਸਾ ਦਿੱਤਾ ਗਿਆ ਹੈ। ਦਰਅਸਲ, ਅਜੇ ਵੀ ਬਰਤਾਨੀਆ ਜਾਣ ਵਾਲੇ ਭਾਰਤੀਆਂ ਲਈ ਏਕਾਂਤਵਾਸ ਰਹਿਣਾ ਲਾਜ਼ਮੀ ਹੈ।

ਬਰਤਾਨੀਆ ਨੇ ਆਪਣੀ ਟ੍ਰੈਵਲ ਪੌਲਸੀ ਵਿੱਚ ਬਦਲਾਅ ਕਰਦੇ ਹੋਏ ਕੋਵੀਸ਼ੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਉਸ ਨੇ ਭਾਰਤ ਦੇ ਵੈਕਸੀਨ ਸਰਟੀਫਿਕੇਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਜਿਸ ਕਾਰਨ ਜ਼ਮੀਨੀ ਪੱਧਰ &rsquoਤੇ ਭਾਰਤੀ ਯਾਤਰੀਆਂ ਲਈ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐਸਟ੍ਰਾਜ਼ੈਨੇਕਾ ਕੋਵੀਸ਼ੀਲਡ, ਐਸਟ੍ਰਾਜ਼ੈਨੇਕਾ ਵਜੇਵਰੀਆ ਅਤੇ ਮੌਡਰਨ ਟਕੀਡਾ ਦੇ ਫਾਰਮੁਲੇਸ਼ਨ ਨੂੰ ਮਾਨਤਾ ਦਿੱਤੀ ਗਈ ਹੈ। ਹਾਲਾਂਕਿ, ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਯਾਤਰੀਆਂ ਨੂੰ ਅਜੇ ਵੀ 10 ਦਿਨ ਕੁਆਰੰਟੀਨ ਜ਼ਰੂਰ ਰਹਿਣਾ ਪਏਗਾ। ਬਰਤਾਨੀਆ ਸਰਕਾਰ ਨੇ ਕਿਹਾ ਹੈ ਕਿ ਉਹ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਨੂੰ ਲੈ ਕੇ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਬਣਾਈ ਕੋਰੋਨਾ ਵੈਕਸੀਨ ਦੇ ਫਾਰਮੁੱਲੇ ਤੋਂ ਹੀ ਭਾਰਤ ਵਿੱਚ ਕੋਵੀਸ਼ੀਲਡ ਬਣਾਈ ਗਈ ਹੈ। ਹਾਲਾਂਕਿ, ਬਰਤਾਨੀਆ ਨੇ ਕੋਵਿਡ-19 ਯਾਤਰਾ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਐਸਟ੍ਰਾਜ਼ੈਨੇਕਾ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਹੈ, ਪਰ ਕੋਵੀਸ਼ੀਲਡ ਲੈਣ ਵਾਲਿਆਂ ਲਈ ਇਹ ਪ੍ਰਬੰਧ ਨਹੀਂ ਸੀ, ਜਿਸ ਕਾਰਨ ਵਿਵਾਦ ਵਧ ਗਿਆ ਸੀ। ਭਾਰਤ ਸਰਕਾਰ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਬਰਤਾਨੀਆ ਨੇ ਕੋਵੀਸ਼ੀਲਡ ਵੈਕਸੀਨ ਨੂੰ ਮਾਨਤਾ ਨਾ ਦੇ ਕੇ ਭੇਦਭਾਵਪੂਰਨ ਰਵੱਈਆ ਅਪਣਾਇਆ ਹੈ ਅਤੇ ਜੇਕਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਹੈ ਤਾਂ ਜਵਾਬੀ ਕਾਰਵਾਈ ਕੀਤੀ ਜਾਵੇਗੀ।