image caption:

ਹੁਣ ਕ੍ਰਿਕਟ ਵਿਚ ‘ਬੈਟਸਮੈਨ’ ਨਹੀਂ ‘ਬੈਟਰ’ ਸ਼ਬਦ ਦੀ ਕੀਤੀ ਜਾਏਗੀ ਵਰਤੋਂ

 ਲੰਡਨ,- ਮੈਰੀਲਬੋਨ ਕ੍ਰਿਕਟ ਕਲੱਬ (ਐਮ ਸੀ ਸੀ) ਨੇ ਐਲਾਨ ਕੀਤਾ ਕਿ ਪੁਰਸ਼ ਅਤੇ ਮਹਿਲਾ ਦੋਵਾਂ ਲਈ ਅੱਗੇ ਤੋਂ &lsquoਬੈਟਸਮੈਨ' ਦੀ ਬਜਾਏ &lsquoਜ਼ੈਂਡਰ ਨਿਊਟਲ' &lsquoਬੈਟਰ' ਸ਼ਬਦ ਵਰਤਿਆ ਜਾਵੇਗਾ।
ਐਮ ਸੀ ਸੀ ਕਮੇਟੀ ਵੱਲੋਂ ਇਨ੍ਹਾਂ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਪਹਿਲਾਂ ਕਲੱਬ ਦੀ ਵਿਸ਼ੇਸ਼ ਨਿਯਮਾਂ ਦੀ ਉਪ ਕਮੇਟੀ ਨੇ ਇਸ ਸਬੰਧੀ ਚਰਚਾ ਕੀਤੀ ਸੀ। ਖੇਡ ਦੇ ਨਿਯਮਾਂ ਦੀ ਸਰਪ੍ਰਸਤ ਐਮ ਸੀ ਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ &lsquoਐਮ ਸੀ ਸੀ' ਦਾ ਮੰਨਣਾ ਹੈ ਕਿ &lsquoਜ਼ੈਂਡਰ ਨਿਊਟਲ' (ਜਿਸ 'ਚ ਕਿਸੇ ਪੁਰਸ਼ ਜਾਂ ਮਹਿਲਾ ਨੂੰ ਤਵੱਜੋ ਨਹੀਂ ਦਿੱਤੀ ਗਈ ਹੋਵੇ) ਸ਼ਬਦਾਵਲੀ ਦਾ ਇਸਤੇਮਾਲ ਸਾਰਿਆਂ ਲਈ ਇੱਕੋ ਜਿਹਾ ਹੋਣ ਉਤੇ ਕ੍ਰਿਕਟ ਦੇ ਦਰਜੇ ਨੂੰ ਬੇਹਤਰ ਕਰਨ ਵਿੱਚ ਮਦਦ ਕਰੇਗਾ। ਬਿਆਨ ਅਨੁਸਾਰ ਇਹ ਸੋਧ ਇਸ ਖੇਡ ਵਿੱਚ ਪਹਿਲਾਂ ਤੋਂ ਕੀਤੇ ਗਏ ਕੰਮਾਂ ਦਾ ਸੁਭਾਵਕ ਵਿਕਾਸ ਅਤੇ ਐਮ ਸੀ ਸੀ ਦੀ ਸੰਸਾਰਕ ਜ਼ਿੰਮੇਵਾਰੀ ਦਾ ਜ਼ਰੂਰੀ ਹਿੱਸਾ ਹੈ।
ਮਹਿਲਾ ਕ੍ਰਿਕਟ ਨੇ ਦੁਨੀਆ ਭਰ ਵਿੱਚ ਸਾਰੇ ਪੱਧਰ ਉਤੇ ਸ਼ਾਨਦਾਰ ਵਿਕਾਸ ਕੀਤਾ ਹੈ। ਇਸ ਲਈ ਮਹਿਲਾਵਾਂ ਅਤੇ ਲੜਕੀਆਂ ਨੂੰ ਕ੍ਰਿਕਟ ਖੇਡਣ ਲਈ ਉਤਸ਼ਾਹਤ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ &lsquoਜ਼ੈਂਡਰ ਨਿਊਟਲ' ਸ਼ਬਦਾਂ ਨੂੰ ਅਪਣਾਉਣ ਦੀ ਗੱਲ ਕੀਤੀ ਜਾ ਰਹੀ ਸੀ। ਕਈ ਸੰਚਾਲਨ ਸੰਸਥਾਵਾਂ ਅਤੇ ਮੀਡੀਆ ਸੰਸਥਾਵਾਂ ਪਹਿਲਾਂ ਹੀ &lsquoਬੈਟਰ' ਸ਼ਬਦ ਦਾ ਵਰਤਦੀਆਂ ਹਨ। ਹਿੰਦੀ ਵਿੱਚ ਪਹਿਲਾਂ ਹੀ ਮਹਿਲਾ ਅਤੇ ਪੁਰਸ਼ਾਂ ਲਈ &lsquoਬੱਲੇਬਾਜ਼' ਸ਼ਬਦ ਲਿਖਿਆ ਜਾਂਦਾ ਹੈ।