image caption:

ਵਿੱਕੀ ਕੌਸ਼ਲ-ਰਸ਼ਮੀਕਾ ਦੇ ਨਵੇਂ 'ਅੰਡਰਵੀਅਰ' ਐਡ ਤੇ ਹੰਗਾਮਾ

 ਇਨ੍ਹੀਂ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮੀਕਾ ਮੰਦਾਨਾ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਹਨ। ਲੋਕ ਉਨ੍ਹਾਂ ਦੋਹਾਂ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ। ਕਾਰਨ ਹੈ ਵਿੱਕੀ ਅਤੇ ਰਸ਼ਮਿਕਾ ਦੀ 'ਅੰਡਰਵੀਅਰ ਅਮੁਲ ਮਾਚੋ ਦੀ ਐਡ', ਜੋ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਇਹ ਵੇਖ ਕੇ, ਦਰਸ਼ਕ ਬਹੁਤ ਗੁੱਸੇ ਵਿੱਚ ਹਨ ਅਤੇ ਦੋਵਾਂ ਸਿਤਾਰਿਆਂ ਨੂੰ ਟਰੋਲ ਵੀ ਕਰ ਰਹੇ ਹਨ।

'ਲੋਕ ਪੈਸੇ ਲਈ ਕੁਝ ਵੀ ਕਰਨ ਲਈ ਤਿਆਰ ਹਨ' ਉਪਭੋਗਤਾਵਾਂ ਨੇ ਇਸ ਇਸ਼ਤਿਹਾਰ ਨੂੰ ਅਸ਼ਲੀਲ ਕਿਹਾ ਹੈ ਅਤੇ ਲਿਖਿਆ ਹੈ ਕਿ 'ਅੱਜਕੱਲ੍ਹ ਲੋਕ ਪੈਸੇ ਲਈ ਕੁਝ ਵੀ ਕਰਨ ਲਈ ਤਿਆਰ ਹਨ, ਇੱਕ ਹੱਦ ਹੁੰਦੀ ਹੈ।' ਇਸ ਸਮੇਂ ਸੋਸ਼ਲ ਮੀਡੀਆ 'ਤੇ ਵਿੱਕੀ-ਰਸ਼ਮੀਕਾ ਵਿਰੁੱਧ ਟਿੱਪਣੀਆਂ ਦਾ ਹੜ੍ਹ ਹੈ, ਜਦਕਿ ਕੁਝ ਲੋਕਾਂ ਨੇ ਇਸ ਵਿਗਿਆਪਨ ਨੂੰ ਰੋਕਣ ਦੀ ਅਪੀਲ ਵੀ ਕੀਤੀ ਹੈ।