image caption:

ਤਜ਼ਰਬੇਕਾਰ ਡਾਕਟਰਾਂ ਅਤੇ ਨਰਸਾਂ ਨੂੰ ਵੀਜ਼ੇ ਜਾਰੀ ਕਰੇਗਾ ਆਸਟ੍ਰੇਲੀਆ

 ਸਿਡਨੀ- ਆਸਟਰੇਲੀਆ ਦੀਆਂ ਕੌਮਾਂਤਰੀ ਸਰਹੱਦਾਂ ਅਸਥਾਈ ਤੌਰ &rsquoਤੇ ਮੁੜ ਖੋਲ੍ਹੀਆਂ ਜਾਣਗੀਆਂ ਤਾਂ ਜੋ ਦੋ ਹਜ਼ਾਰ ਤਜਰਬੇਕਾਰ ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਦੇਸ਼ ਵਿੱਚ ਲਿਆਂਦਾ ਜਾ ਸਕੇ। ਮੁਲਕ ਵਿੱਚ ਸਿਹਤ ਸੰਭਾਲ ਸਟਾਫ ਦੀ ਘਾਟ ਦੇ ਸੰਕਟ ਨੂੰ ਟਾਲਣ ਲਈ ਇਹ ਯੋਜਨਾ ਬਣੀ ਹੈ। ਆਸਟਰੇਲੀਆ ਦੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਕਿ ਡਾਕਟਰ ਅਤੇ ਨਰਸਾਂ ਜਿਨ੍ਹਾਂ ਨੇ ਪਹਿਲਾਂ ਤੋਂ ਆਸਟਰੇਲੀਆ ਵਿੱਚ ਆਉਣ ਲਈ ਅਰਜ਼ੀ ਦਿੱਤੀ ਸੀ, ਉਨ੍ਹਾਂ ਨੂੰ ਪਹਿਲ ਦੇ ਤੌਰ &rsquoਤੇ ਵੀਜ਼ਾ ਮਿਲੇਗਾ। ਇਨ੍ਹਾਂ ਵਿਚ ਭਾਰਤੀ ਡਾਕਟਰ ਤੇ ਨਰਸਾਂ ਵੀ ਸ਼ਾਮਲ ਹਨ। ਆਸਟਰੇਲੀਆ ਹਰੇਕ ਸਾਲ ਲੋੜ ਅਨੁਸਾਰ ਸਿੱਖਿਅਤ ਆਵਾਸ ਯੋਜਨਾ (ਐੱਸਓਐੱਲ) ਤਹਿਤ ਪੀਆਰ ਦੇ ਪੱਕੇ ਵੀਜ਼ੇ ਰਾਹੀਂ ਵਿਦੇਸ਼ਾਂ ਤੋਂ ਹੁਨਰਮੰਦਾਂ ਨੂੰ ਆਵਾਸ ਦਿੰਦਾ ਹੈ। ਸਿਡਨੀ ਅਤੇ ਮੈਲਬੌਰਨ ਦੇ ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਨਾਲ ਭਰੇ ਹੋਏ ਹਨ। ਅਗਲੇ ਛੇ ਮਹੀਨਿਆਂ ਵਿੱਚ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚ ਉਪ ਨਗਰ, ਖੇਤਰੀ ਹਸਪਤਾਲਾਂ ਅਤੇ ਜਨਰਲ ਕਲੀਨਿਕਾਂ ਦਾ ਸੁਧਾਰ ਕਰਨਾ ਸ਼ਾਮਲ ਹੈ।