image caption:

ਸਿੱਧੂ ਦੇ ਅਸਤੀਫੇ ’ਤੇ ਉਠੇ ਸਿਆਸੀ ਸਵਾਲ-ਸਿੱਧੂ ਨੇ ਸਿਰਫ ਸ਼ੋਸ਼ਲ ਮੀਡੀਆ ’ਤੇ ਦਿੱਤਾ ਅਸਤੀਫਾ

 ਕੀ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਸਿਰਫ ਸ਼ੋਸ਼ਲ ਮੀਡੀਆ &rsquoਤੇ ਅਸਤੀਫਾ ਦਿੱਤਾ ਸੀ? ਹੁਣ ਇਹ ਸਵਾਲ ਪੰਜਾਬ ਦੀ ਸਿਆਸਤ ਵਿਚ ਉੱਠਣ ਲੱਗਾ ਹੈ। ਸਿੱਧੂ ਨੇ ਆਪਣੇ ਅਕਾਊਂਟ ਤੋਂ ਪੰਜਾਬ ਪ੍ਰਧਾਨ ਦਾ ਅਹੁਦਾ ਨਹੀਂ ਹਟਾਇਆ ਹੈ। ਇਸ ਗੱਲ &rsquoਤੇ ਚਰਚਾ ਉਦੋਂ ਛਿੜੀ ਜਦੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਿਹੜਾ ਅਸਤੀਫਾ? ਮੈਂ ਤਾਂ ਨਹੀਂ ਦੇਖਿਆ ਸਿੱਧੂ ਦਾ ਕੋਈ ਅਸਤੀਫਾ। ਸਿਰਫ ਖਬਰਾਂ ਅਤੇ ਸ਼ੋਸ਼ਲ ਮੀਡੀਆ &rsquoਤੇ ਹੀ ਦੇਖਿਆ। ਰਾਵਤ ਪੰਜਾਬ ਅਤੇ ਕਾਂਗਰਸ ਹਾਈ ਕਮਾਨ ਦਰਮਿਆਨ ਇਕ ਕੜੀ ਹੈ। ਅਜਿਹੇ ਵਿਚ ਉਨ੍ਹਾਂ ਦਾ ਇਹ ਬਿਆਨ ਸਿੱਧੂ ਬਾਰੇ ਕਈ ਤਰ੍ਹਾਂ ਦੇ ਸਿਆਸੀ ਸਵਾਲ ਖੜੇ ਕਰ ਰਿਹਾ ਹੈ।