image caption:

ਰੂਸ ਨੇ ਕੋਵੀਸ਼ਿਲਡ ਦੇ ਬਲੂਪ੍ਰਿੰਟ ਨੂੰ ਚੋਰੀ ਕਰਕੇ ਸਪੁਤਨਿਕ ਕੋਰੋਨਾ ਵਾਇਰਸ ਟੀਕਾ ਬਣਾਇਆ: ਬ੍ਰਿਟੇਨ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬ੍ਰਿਟੇਨ ਨੇ ਆਕਸਫੋਰਡ ਦੇ ਕੋਰੋਨਾ ਵੈਕਸੀਨ ਕੋਵਸ਼ੀਲਡ ਬਾਰੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਯੂ ਕੇ ਦੇ ਸੁਰੱਖਿਆ ਸੂਤਰਾਂ ਨੇ ਕਿਹਾ ਹੈ ਕਿ ਰੂਸ ਨੇ ਆਕਸਫੋਰਡ/ਐਸਟਰਾਜ਼ੇਨੇਕਾ ਦੀ ਕੋਵੀਸ਼ਿਲਡ ਟੀਕੇ ਦਾ ਬਲੂਪ੍ਰਿੰਟ ਚੋਰੀ ਕੀਤਾ ਅਤੇ ਫਿਰ ਆਪਣੀ ਖੁਦ ਦੀ ਸਪੁਤਨਿਕ ਕੋਰੋਨਾ ਵੈਕਸੀਨ ਤਿਆਰ ਕੀਤੀ। ਟੀਕੇ ਦੇ ਵਿਕਾਸ ਦੌਰਾਨ ਇੱਕ ਰੂਸੀ ਏਜੰਟ ਮੌਜੂਦ ਸੀ। ਉਸਨੇ ਆਕਸਫੋਰਡ ਦੇ ਟੀਕੇ ਦਾ ਡਿਜ਼ਾਇਨ ਰੂਸ ਨੂੰ ਦਿੱਤਾ।
ਸੂਤਰਾਂ ਨੇ ਕਥਿਤ ਤੌਰ 'ਤੇ ਮੰਤਰੀਆਂ ਨੂੰ ਦੱਸਿਆ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਰੂਸ ਲਈ ਕੰਮ ਕਰਨ ਵਾਲੇ ਜਾਸੂਸਾਂ ਨੇ ਆਪਣੀ ਸਪੁਤਨਿਕ ਵੈਕਸੀਨ ਬਣਾਉਣ ਲਈ ਐਸਟਰਾਜ਼ੇਨੇਕਾ ਕੰਪਨੀ ਤੋਂ ਕੋਵੀਸ਼ਿਲਡ ਦਾ ਡਿਜ਼ਾਈਨ ਚੋਰੀ ਕਰ ਲਿਆ ਹੈ। ਦਿ ਸਨ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਵਿਦੇਸ਼ੀ ਏਜੰਟ ਨੇ ਕੋਵੀਸ਼ਿਲਡ ਦੇ ਬਲੂਪ੍ਰਿੰਟਸ ਅਤੇ ਮਹੱਤਵਪੂਰਣ ਜਾਣਕਾਰੀ ਚੋਰੀ ਕੀਤੀ। ਇਹ ਦਾਅਵਾ ਉਸ ਸਮੇਂ ਹੋਇਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਸਪੂਤਨਿਕ ਬਨਾਮ ਕੋਰੋਨਾ ਵੈਕਸੀਨ ਮਿਲੀ ਸੀ।
ਪੁਤਿਨ ਨੇ ਰੂਸੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਿਰੁੱਧ ਜੰਗ ਲਈ ਟੀਕਾ ਜਰੂਰ ਲਗਵਾਵੇ। ਰਿਪੋਰਟ ਵਿੱਚ ਕਿਹਾ ਹੈ ਕਿ ਸਤੰਬਰ ਵਿੱਚ ਮਾਸਕੋ ਵਿੱਚ ਦੋ ਸ਼ੁਰੂਆਤੀ ਕਲੀਨਿਕਲ ਅਜ਼ਮਾਇਸ਼ਾਂ ਦੇ ਨਤੀਜੇ ਯੂ ਕੇ ਦੇ ਰਸਾਲੇ ਦਿ ਲੈਂਸੇਟ ਵਿੱਚ ਪ੍ਰਕਾਸ਼ਤ ਹੋਏ ਸਨ। ਜਿਸ ਤੋਂ ਸੰਕੇਤ ਮਿਲਦਾ ਹੈ ਕਿ ਰੂਸੀ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਰੂਸੀ ਟੀਕਾ ਸਪੂਤਨਿਕ ਵਿੱਚ ਵੀ ਆਕਸਫੋਰਡ ਦੇ ਟੀਕੇ ਵਰਗੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ।