image caption:

ਸਹਿਜ਼ਾਦਾ ਐਂਡਰਿਊ ਖਿਲਾਫ ਕੋਈ ਜਾਂਚ ਨਹੀਂ ਕਰੇਗੀ ਬਰਤਾਨੀਆ ਪੁਲਿਸ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਤਾਨੀਆਂ ਦੇ ਰਾਜਕੁਮਾਰ ਐਂਡਰਿਊ ਖਿਲਾਫ ਬਰਤਾਨੀਆਂ ਪੁਲਿਸ ਵੱਲੋਂ ਕੋਈ ਹੋਰ ਜਾਂਚ ਨਹੀਂ ਕੀਤੀ ਜਾਵੇਗੀ। ਡਿਊਕ ਆਫ ਯੌਰਕ ਪ੍ਰਿੰਸ ਐਂਡਰਿਊ ਤੇ ਵਿਕਟੋਰੀਆ ਰੌਬਰਟਸ ਉਰਫ ਵਰਜ਼ੀਨੀਆ ਜਿਊਫਰੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹਨ। 38 ਸਾਲਾ ਜਿਊਫਰੀ ਨੇ ਦੋਸ਼ ਲਗਾਇਆ ਸੀ ਕਿ ਰਾਜਕੁਮਾਰ ਐਂਡਰਿਊ ਨੇ ਉਸ ਦਾ ਲੰਡਨ, ਨਿਊਯਾਰਕ ਅਤੇ ਕੈਰੇਬੀਅਨ ਦੇ ਇੱਕ ਟਾਪੂ ਵਿੱਚ ਸ਼ੋਸ਼ਣ ਕੀਤਾ ਅਤੇ ਉਸ ਸਮੇਂ ਉਹ ਸਿਰਫ 17 ਸਾਲ ਦੀ ਸੀ। ਉਸ ਮੁਤਾਬਕ ਲੰਡਨ ਦੇ ਘਰ ਵਿੱਚ ਉਸ ਨੂੰ ਪ੍ਰਿੰਸ ਐਂਡਰਿਊ ਨਾਲ 2001 ਵਿੱਚ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ। ਜਦ ਕਿ ਪ੍ਰਿੰਸ ਐਂਡਰਿਊ ਆਪਣੇ ਤੇ ਲੱਗੇ ਦੋਸ਼ਾਂ ਨੂੰ ਹਮੇਸ਼ਾਂ ਨਿਕਾਰਦੇ ਰਹੇ ਹਨ। ਰਾਜਕੁਮਾਰ ਐਂਡਰਿਊ ਤੇ ਸ਼ਾਹੀ ਜਿੰਮੇਂਵਾਰੀਆਂ ਤੇ ਵੀ ਪਾਬੰਦੀ ਲਗਾ ਦਿੱਤੀ ਸੀ।