image caption: -ਰਜਿੰਦਰ ਸਿੰਘ ਪੁਰੇਵਾਲ

ਸਿੱਖਾਂ ਦੇ ਈਸਾਈਕਰਨ ਦੀ ਚਿੰਤਾ ਤੇ ਜਥੇਦਾਰ ਦਾ ਸੰਦੇਸ਼

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਚ ਕੁਝ ਥਾਵਾਂ ਤੇ ਸਰਹੱਦੀ ਇਲਾਕਿਆਂ &rsquoਚ ਧਰਮ ਪਰਿਵਰਤਨ ਤੇ ਈਸਾਈਕਰਨ ਕੀਤੇ ਜਾਣ ਦੇ ਮਾਮਲਿਆਂ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਲਾਲਚ ਜਾਂ ਗੁੰਮਰਾਹ ਕਰਕੇ ਭੋਲੇ ਭਾਲੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਣਾ ਸਿੱਖ ਧਰਮ ਤੇੇ ਕੋਝਾ ਹਮਲਾ ਹੈ| ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ| ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਲਹਿਰ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਹੀ ਚਲਾਉਣੀ ਚਾਹੀਦੀ ਹੈ| 
ਜਥੇਦਾਰ ਦਾ ਇਹ ਸੁਨੇਹਾ ਖਾਲਸਾ ਪੰਥ ਲਈ ਸਾਰਥਕ ਹੈ| ਜਥੇਦਾਰ ਦੇ ਸੁਨੇਹੇ ਕਾਰਣ ਸ੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ| ਸਮੂਹ ਖਾਲਸਾ ਪੰਥ ਨੂੰ ਧੜੇਬੰਦੀਆਂ ਤੋਂ ਉਪਰ ਉਠਕੇ ਇਸ ਪਾਵਨ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ|
ਕੈਪਟਨ  ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚ ਸਾਲਸੀ ਬਣ ਵਿਵਾਦ ਮਿਟਾਉਣਾ ਚਾਹੁੰਦਾ ਏ 
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਆਪਣੀ 3-4 ਦਿਨਾਂ ਦੀ ਫੇਰੀ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ, ਸੰਬੰਧੀ ਚਰਚਾ ਹੈ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਸੰਬੰਧੀ ਵਿਚਾਰ ਸਮਝਣ ਤੋਂ ਬਾਅਦ ਕੁਝ ਕਿਸਾਨ ਆਗੂਆਂ ਨਾਲ ਵੀ ਸੰਪਰਕ ਸਾਧਿਆ ਹੈ| ਕੇਂਦਰ ਸਰਕਾਰ, ਜੋ ਆਉਂਦੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹੈ, ਨੂੰ ਇਸ ਗੁੰਝਲਦਾਰ ਸਥਿਤੀ ਚੋਂ ਨਿਕਲਣ ਸੰਬੰਧੀ ਵੱਡੀਆਂ ਉਮੀਦਾਂ ਹਨ, ਪ੍ਰੰਤੂ ਕੇਂਦਰ 3 ਖੇਤੀ ਕਾਨੂੰਨ ਵਾਪਸ ਨਾ ਲੈਣ ਸੰਬੰਧੀ ਅਜੇ ਵੀ ਬਾਜਿਦ ਨਜ਼ਰ ਆ ਰਿਹਾ ਹੈ| ਜਾਣਕਾਰੀ ਅਨੁਸਾਰ ਮੁੱਢਲੀ ਗੱਲਬਾਤ ਦੌਰਾਨ ਕੇਂਦਰ ਵਲੋਂ ਇਹ ਕਾਨੂੰਨਾਂ ਤੇ ਅਮਲ 3 ਸਾਲ ਅੱਗੇ ਪਾਉਣ, ਫ਼ਸਲਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਦੀ ਗਾਰੰਟੀ ਦੇਣ, ਪੰਜਾਬ ਨੂੰ ਫ਼ਸਲੀ ਵਿਭਿੰਨਤਾ ਲਈ ਵੱਡਾ ਵਿੱਤੀ ਪੈਕੇਜ ਦੇਣ ਅਤੇ ਕਾਨੂੰਨਾਂ ਨੂੰ ਅਮਲ ਹੇਠ ਲਿਆਉਣ ਜਾਂ ਨਾ ਲਿਆਉਣ ਦਾ ਫ਼ੈਸਲਾ ਰਾਜਾਂ ਤੇ ਛੱਡਣ ਸੰਬੰਧੀ ਕੁਝ ਹੱਦ ਤੱਕ ਸਹਿਮਤੀ ਪ੍ਰਗਟਾਈ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਕਾਨੂੰਨ ਉਨ੍ਹਾਂ ਰਾਜਾਂ &rsquoਚ ਹੀ ਅਮਲ ਹੇਠ ਲਿਆਂਦੇ ਜਾ ਸਕਣਗੇ, ਜਿਥੋਂ ਦੀਆਂ ਰਾਜ ਸਰਕਾਰਾਂ ਇਸ ਲਈ ਸਹਿਮਤੀ ਦੇਣਗੀਆਂ| 
ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਪਹਿਲਾਂ ਇਨ੍ਹਾਂ ਕਾਨੂੰਨਾਂ ਤੇ ਅਮਲ ਰੋਕਿਆ ਹੋਇਆ ਹੈ| ਜਾਣਕਾਰੀ ਅਨੁਸਾਰ ਕੈਪਟਨ ਵਲੋਂ ਆਪਣੀ ਦਿੱਲੀ ਫੇਰੀ ਦੌਰਾਨ ਕੇਂਦਰ ਤੇ ਭਾਜਪਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਕਿਸ ਹੱਦ ਤੱਕ ਪੈਰ ਪਿੱਛੇ ਖਿੱਚਣ ਲਈ ਤਿਆਰ ਹੋ ਸਕਦੀ ਹੈ| ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਕੈਪਟਨ, ਜੋ ਹਮੇਸ਼ਾ ਕਿਸਾਨੀ ਹਿੱਤਾਂ ਲਈ ਯਤਨਸ਼ੀਲ ਰਹੇ ਹਨ, ਦੇਸ਼ ਦੀ ਕਿਸਾਨੀ ਨੂੰ ਖੇਤੀ ਕਾਨੂੰਨੀ ਸੰਬੰਧੀ ਚੱਲ ਰਹੇ ਡੈਡਲਾਕ &rsquoਚੋਂ ਕੱਢਣ ਚ ਕਾਮਯਾਬ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਤੱਕ ਇਸ ਸੰਬੰਧੀ ਕੋਈ ਸਫਲਤਾ ਮਿਲ ਸਕਦੀ ਹੈ| 
ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਸਰਕਾਰ ਦੇ ਕਾਫੀ ਨੇੜੇ ਹਨ ਤੇ ਉਹ ਇਹ ਕਿਸਾਨੀ ਮਸਲਾ ਹਲ ਕਰਾਕੇ ਪੰਜਾਬ ਵਿਚ ਆਪਣਾ ਸਿਆਸੀ ਭਵਿਖ ਦੇਖ ਰਹੇ ਹਨ ਤੇ ਕਾਂਗਰਸ ਨੂੰ ਧੋਬੀ ਪਟਕਾ ਮਾਰਨਾ ਚਾਹੁੰਦੇ ਹਨ| ਸੁਆਲ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨੂੰ ਤਿੰਨ ਖੇਤੀ ਕਾਨੂੰਨਾਂ ਤੋਂ ਪਿੱਛੇ ਹਟਣ ਲਈ ਤਿਆਰ ਕਰ ਸਕਣਗੇ ਜਾਂ ਕੀ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਿਨਾਂ ਕਿਸੇ ਹੋਰ ਫ਼ਾਰਮੂਲੇ ਲਈ ਤਿਆਰ ਹੋ ਸਕਣਗੀਆਂ ਇਹ ਵੇਖਣ ਵਾਲੀ ਗੱਲ ਹੋਵੇਗੀ|
ਨਕਲੀ ਰੱਬ ਸੌਦਾ ਸਾਧ ਡੌਲਿਆ ਤੇ ਅਦਾਲਤ ਤੋਂ ਮੰਗੀ ਰਹਿਮ ਦੀ ਭੀਖ
ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸੌਦਾ ਸਾਧ  ਨੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਹੈ| ਉਸ ਨੇ ਵਕੀਲ ਜ਼ਰੀਏ ਅਦਾਲਤ ਨੂੰ ਕਿਹਾ ਕਿ ਉਸ ਨੂੰ ਬਲੱਡ ਪ੍ਰੈਸ਼ਰ ਤੇ ਪੱਥਰੀ ਦੀ ਸਮੱਸਿਆ ਹੈ| ਅੱਖਾਂ ਕਮਜ਼ੋਰ ਹੋਣ ਕਾਰਨ ਘੱਟ ਦਿਸਦਾ ਹੈ| ਅਜਿਹੇ ਵਿਚ ਉਸ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ| ਹਾਲਾਂਕਿ, ਦੂਸਰੇ ਪੱਖ ਨੇ ਇਸ ਦਾ ਵਿਰੋਧ ਕੀਤਾ ਅਤੇ ਵੱਧ ਤੋਂ ਵੱਧ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ| ਇਸ ਮਾਮਲੇ ਵਿਚ ਬੀਤੇ ਮੰਗਲਵਾਰ ਨੂੰ ਸਜ਼ਾ &rsquoਤੇ ਫ਼ੈਸਲਾ ਨਹੀਂ ਹੋ ਸਕਿਆ| ਹੁਣ 18 ਅਕਤੂਬਰ ਨੂੰ ਸੁਣਵਾਈ ਹੋਵੇਗੀ| 
ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ ਕਿਹਾ ਕਿ ਧਾਰਾ 302 ਤਹਿਤ ਜਿੰਨੀ ਵੱਧ ਸਜ਼ਾ ਹੁੰਦੀ ਹੈ, ਉਹ ਸੌਦਾ ਸਾਧ ਨੂੰ ਹੋਣੀ ਚਾਹੀਦੀ ਹੈ, ਕਿਉਂਕਿ ਉਸ ਵੱਲੋਂ ਕੀਤਾ ਗਿਆ ਅਪਰਾਧ ਵਹਿਸ਼ੀ ਹੈ| ਸੁਆਲ ਉਠਦਾ ਹੈ ਕਿ ਇਹ ਨਕਲੀ ਰਬ ਜੇ ਕਰਨੀ ਵਾਲਾ ਸੀ ਤਾਂ ਇਸ ਨੂੰ ਅਦਾਲਤ ਤੋਂ ਰਹਿਮ ਕਰਨ ਬਾਰੇ ਭੀਖ ਮੰਗਣ ਦੀ ਕੀ ਲੋੜ ਸੀ| ਸੱਚ ਇਹ ਹੈ ਕਿ ਗੁਨਾਹਗਾਰ ਕੋਈ ਹੋਵੇ ਮਾਨਸਿਕ ਤੌਰ ਉਪਰ ਕਮਜੋਰ ਤੇ ਭੇਖੀ ਹੁੰਦਾ ਹੈ| ਪਰ ਇਹਨਾਂ ਦੀ ਠਗੀ ਤੇ ਅਪਰਾਧ ਗੁਝੇ ਨਹੀਂ ਰਹਿੰਦੇ|