image caption:

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਹੋਇਆ ਰੋਕਾ

 ਨਵੀਂ ਦਿੱਲੀ- ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਦੀਵਾਲੀ 'ਤੇ ਨਿਰਦੇਸ਼ਕ ਕਬੀਰ ਖਾਨ ਦੇ ਘਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਸੈਰੇਮਨੀ ਹੋਈ ਹੈ। ਇਸ ਸਮਾਗਮ 'ਚ ਪਰਿਵਾਰ ਦੇ ਖ਼ਾਸ ਲੋਕ ਹੀ ਸ਼ਾਮਲ ਹੋਏ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੀਵਾਲੀ ਨੂੰ ਸ਼ੁਭ ਮੰਨਦੇ ਹੋਏ ਉਸੇ ਦਿਨ ਮੰਗਣੀ ਕਰ ਲਈ। ETimes ਦੀਆਂ ਰਿਪੋਰਟਾਂ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ 'ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ 'ਚ ਹਨ। ਇੱਥੋਂ ਤਕ ਕਿ ਘਟਨਾ ਸਥਾਨ ਤੋਂ ਪਤਾ ਲੱਗਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ ਨਚ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰਨ ਜਾ ਰਹੇ ਹਨ।