image caption:

ਸੋਨੂੰ ਸੂਦ ਦੀ ਭੈਣ ਮਾਲਵਿਕਾ ਮੋਗਾ ਤੋਂ ਲੜੇਗੀ ਵਿਧਾਨ ਸਭਾ ਚੋਣ

ਮੋਗਾ- ਬਾਲੀਵੁਡ ਸਟਾਰ ਸੋਨੂੰ ਸੂਦ ਪਰਵਾਰ ਦੇ ਜ਼ਰੀਏ ਸਿਆਸੀ ਪਾਰੀ ਸ਼ੁਰੂ ਕਰਨਗੇ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਚੋਣਾਂ ਵਿਚ ਉਤਰੇਗੀ। ਉਹ ਮੋਗਾ ਵਿਧਾਨ ਸਭਾ ਸੀਟ ਤੋਂ ਅਗਲੇ ਸਾਲ ਹੋ ਰਹੀ ਪੰਜਾਬ ਵਿਧਾਨ ਸਭਾ ਚੋਣ ਲੜੇਗੀ। ਐਤਵਾਰ ਨੂੰ ਸੋਨੂੰ ਸੂਦ ਨੇ ਮੋਗਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਅਜੇ ਪਾਰਟੀ ਤੈਅ ਨਹੀਂ ਹੈ ਲੇਕਿਨ ਜਲਦ ਹੀ ਇਸ &rsquoਤੇ ਵੀ ਫੈਸਲਾ ਹੋ ਜਾਵੇਗਾ। ਉਨ੍ਹਾਂ ਨੇ ਖੁਦ ਦੇ ਰਾਜਨੀਤੀ ਵਿਚ ਆਉਣ ਦੇ ਪੱਤੇ ਨਹੀਂ ਖੋਲ੍ਹੇ। ਅਪਣੇ ਰਾਜਨੀਤੀ ਵਿਚ ਆਉਣ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਭੈਣ ਦਾ ਚੋਣ ਲੜਨਾ ਪਹਿਲਾ ਕਦਮ ਹੈ। ਇਸ ਤੋਂ ਬਾਅਦ ਅੱਗੇ ਵਧਦੇ ਜਾਣਗੇ। ਸੋਨੂੰ ਸੂਦ ਨੇ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮਿਲਣਗੇ।
ਸੋਨੂੰ ਸੂਦ ਨੇ ਕਿਹਾ ਕਿ ਭੈਣ ਮਾਲਵਿਕਾ ਨੇ ਬਹੁਤ ਕੰਮ ਕੀਤੇ ਹਨ। ਉਹ ਪੰਜਾਬ ਵਿਚ ਵਿਧਾਨ ਸਭਾ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਤੈਅ ਨਹੀਂ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਜ਼ਿਆਾਦਾ ਸੋਚ ਜ਼ਰੂਰੀ ਹੈ। ਮਾਲਵਿਕਾ ਲੋਕਾਂ ਦੇ ਲਈ ਅਹੁਦੇ &rsquoਤੇ ਖ਼ਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸਮਾਂ ਆਉਣ &rsquoਤੇ ਉਹ ਪਾਰਟੀ ਦੇ ਨਾਂ ਦੇ ਬਾਰੇ ਵਿਚ ਵੀ ਦੱਸ ਦੇਣਗੇ।