image caption:

ਆਈ. ਸੀ. ਸੀ. ਦੀ ਮਹਿਲਾ ਰੈਂਕਿੰਗ ਵਿਚ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਮਿਤਾਲੀ ਤੀਜੇ ਸਥਾਨ ’ਤੇ

 ਦੁਬਈ- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ  ਇੱਥੇ ਜਾਰੀ ਆਈਸੀਸੀ ਦੀ ਨਵੀਂ ਦਰਜਾਬੰਦੀ ਵਿਚ ਬੱਲੇਬਾਜ਼ਾਂ ਦੀ ਸੂਚੀ &rsquoਚ ਆਪਣਾ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਉਨ੍ਹਾਂ ਦੀ ਹਮਵਤਨ ਤਜਰਬੇਕਾਰ ਖਿਡਾਰਨ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ &rsquoਚ ਦੂਜੇ ਸਥਾਨ ਉਤੇ ਕਾਇਮ ਹੈ। ਮਹਿਲਾ ਬੱਲੇਬਾਜ਼ੀ ਰੈਂਕਿੰਗ &rsquoਚ ਚੋਟੀ ਦੇ ਦਸ ਖਿਡਾਰੀਆਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਮਿਤਾਲੀ 738 ਅੰਕਾਂ ਨਾਲ ਦੱਖਣੀ ਅਫ਼ਰੀਕਾ ਦੀ ਲਿਜੇਲ ਲੀ (761) ਤੇ ਆਸਟਰੇਲੀਆ ਦੀ ਐਲਿਸਾ ਹੀਲੀ (750) ਤੋਂ ਪਿੱਛੇ ਹੈ।