image caption:

ਚੀਨ ਵੱਲੋਂ ਅਫਗਾਨਿਸਤਾਨ ਵਿਚ ਖਣਿਜ ਅਤੇ ਹੋਰ ਵਸੀਲਿਆਂ ਨੂੰ ਨਿਚੋੜਨ ਦੀ ਤਿਆਰੀ

 ਬੀਜਿੰਗ- ਚੀਨ ਨੇ ਹੋਰ ਗੁਆਂਢੀ ਮੁਲਕਾਂ ਵਾਂਗ ਅਫ਼ਗਾਨਿਸਤਾਨ ਦੇ ਖਣਿਜਾਂ ਤੇ ਹੋਰ ਵਸੀਲਿਆਂ ਨੂੰ ਨਿਚੋੜਣ ਦੀ ਤਿਆਰੀ ਕਰ ਲਈ ਹੈ। ਖਰਬਾਂ ਡਾਲਰ ਮੁੱਲ ਦੇ ਦੁਰਲੱਭ ਪਦਾਰਥਾਂ ਦੀ ਬਾਲ &rsquoਚ ਖਾਸ ਵੀਜ਼ੇ &rsquoਤੇ ਇਕ ਚੀਨੀ ਵਫ਼ਦ ਅਫ਼ਗਾਨਿਸਤਾਨ ਪਹੁੰਚ ਚੁੱਕਾ ਹੈ। ਲੀਥੀਅਮ ਪ੍ਰਾਜੈਕਟਾਂ ਲਈ ਉਸਨੇ ਸੰਭਾਵਿਤ ਖੇਤਰਾਂ ਦਾ ਮੌਕਾ-ਮੁਆਇਨਾ ਵੀ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਪੰਜ ਚੀਨੀ ਕੰਪਨੀਆਂ ਖਾਸ ਵੀਜ਼ਾ &rsquoਤੇ ਅਫ਼ਗਾਨਿਸਤਾਨ ਦੇ ਚਾਈਨਾ ਟਾਊਨ &rsquoਚ ਪਹੁੰਚ ਚੁੱਕੀਆਂ ਹਨ। ਜਦਕਿ ਕੁੱਲ 20 ਚੀਨੀ ਸਰਕਾਰੀ ਤੇ ਨਿੱਜੀ ਕੰਪਨੀਆਂ ਮਿਲ ਕੇ ਇਸ ਨਿਰੀਖਣ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਵੱਖ ਵੱਖ ਥਾਵਾਂ &rsquoਦਾ ਦੌਰਾ ਕਰ ਕੇ ਉੱਥੋਂ ਦੇ ਖਣਿਜਾਂ ਦਾ ਅਧਿਐਨ ਜਾਰੀ ਹੈ। ਇਨ੍ਹਾਂ ਚੀਨੀ ਕੰਪਨੀਆਂ ਦੀ ਕਮੇਟੀ ਦੇ ਡਾਇਰੈਕਟਰ ਯੂ ਮਿੰਗਘੁਈ ਦਾ ਕਹਿਣਾ ਹੈ ਕਿ ਚੀਨ ਤਾਲਿਬਾਨ ਦਾ ਪ੍ਰਮੁੱਖ ਭਾਈਵਾਲ ਬਣਨ ਦੀ ਕੋਸ਼ਿਸ਼ &rsquoਚ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਅਫ਼ਗਾਨਿਸਤਾਨ ਦੀ ਖਣਿਜ ਜਾਇਦਾਦ &rsquoਤੇ ਅੱਖ ਰੱਖ ਰਿਹਾ ਹੈ ਤੇ ਕਿਸੇ ਵੀ ਸੂਰਤ &rsquoਚ ਇਨ੍ਹਾਂ ਵਸੀਲਿਆਂ ਤੋਂ ਭਾਰਤ ਨੂੰ ਦੂਰ ਰੱਖਣਾ ਚਾਹੁੰਦਾ ਹੈ।