image caption:

ਇੰਗਲੈਂਡ ਦੀ ਸਾਂਸਦ ਸਟੇਲਾ ਕਰੇਸਾ ਨੂੰ ਸਦਨ ਵਿਚ ਬੱਚਾ ਲਿਆਉਣ ਤੋਂ ਰੋਕੇ ਜਾਣ ’ਤੇ ਛਿੜੀ ਬਹਿਸ

 ਲੰਡਨ- ਇੰਗਲੈਂਡ ਵਿਚ ਸੰਸਦ ਦੇ ਅੰਦਰ ਸਾਂਸਦ ਦੇ ਅਪਣੇ ਬੱਚਿਆਂ ਨੁੂੰ ਲੈ ਕੇ ਬੈਠਣ ਨੂੰ ਲੈ ਕੇ ਇੱਕ ਬਹਿਸ ਛਿੜ ਗਈ ਹੈ। ਸਾਂਸਦ ਸਟੇਲਾ ਕਰੇਸੀ ਸਦਨ ਦੇ ਅੰਦਰ ਅਪਣੇ ਤਿੰਨ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਪੁੱਜੀ ਸੀ, ਜਿਸ ਤੋਂ ਬਾਅਦ ਅਥਾਰਿਟੀ ਨੇ ਉਨ੍ਹਾਂ ਨੂੰ ਬੱਚੇ ਨੁੂੰ ਨਾ ਲੈ ਕੇ ਆਉਣ ਲਈ ਕਿਹਾ ਹੈ। ਇਸ &rsquoਤੇ ਉਨ੍ਹਾਂ ਨੇ ਇਤਰਾਜ਼ ਜਤਾਇਆ ਹੈ ਜਿਸ ਵਿਚ ਉਨ੍ਹਾਂ ਨੂੰ ਕਈ ਦੂਜੇ ਸਾਂਸਦ ਮੈਂਬਰਾਂ ਦਾ ਵੀ ਸਾਥ ਮਿਲਿਆ ਹੈ। ਮੈਂਬਰਾਂ ਨੇ ਮੰਗ ਕੀਤੀ ਕਿ ਬੱਚਿਆਂ ਨੂੰ ਨਾ ਲਿਆਉਣ ਨਾਲ ਜੁੜੇ ਨਿਯਮ ਵਿਚ ਬਦਲਾਅ ਕੀਤਾ ਜਾਵੇ।
ਲੇਬਰ ਪਾਰਟੀ ਸਾਂਸਦ ਸਟੇਲਾ ਕਰੇਸੀ ਨੇ ਕਿਹਾ ਕਿ ਅਪਣੇ ਬੇਟੇ ਪਿਪ ਨੂੰ ਲੈ ਕੇ ਸਦਨ ਦੀ ਬਹਿਸ ਵਿਚ ਜਾਣ ਤੋਂ ਬਾਅਦ ਉਨ੍ਹਾਂ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਤੋਂ ਇੱਕ ਪੱਤਰ ਮਿਲਿਆ ਹੈ। ਜਿਸ ਵਿਚ ਉਨ੍ਹਾਂ ਕਿਹਾ ਗਿਆ ਹੈ ਕਿ ਉਹ ਅਪਣੇ 3 ਮਹੀਨੇ ਦੇ ਬੱਚੇ ਨੂੰ ਹਾਊਸ ਆਫ ਕਾਮਨਸ ਚੈਂਬਰ ਵਿਚ ਨਹੀਂ ਲਿਆ ਸਕਦੀ ਹੈ। ਇਸ &rsquoਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਈ ਬਰਤਾਨਵੀ ਰਾਜ ਨੇਤਾਵਾਂ ਨੇ ਸੰਸਦੀ ਨਿਯਮਾਂ ਵਿਚ ਬਦਲਾਅ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਨਾਲ ਲੈ ਜਾਣ ਦੀ ਆਗਿਆ ਹੋਣੀ ਚਾਹੀਦੀ।