image caption:

ਮਨਪ੍ਰੀਤ ਸਿੰਘ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ‘ਚ ਭਾਰਤ ਦੀ ਕਪਤਾਨੀ ਕਰਨਗੇ

 ਓਲੰਪਿਕ ਕਾਂਸੀ ਤਮਗਾ ਜੇਤੂ ਕਪਤਾਨ ਮਨਪ੍ਰੀਤ ਸਿੰਘ ਅਗਲੇ ਮਹੀਨੇ ਢਾਕਾ 'ਚ ਹੋਣ ਵਾਲੀ ਹੀਰੋ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਭਾਰਤ ਦੀ 20 ਮੈਂਬਰੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰਨਗੇ। ਜਦਕਿ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਟੀਮ 'ਚ ਨਹੀਂ ਹੈ। ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦੇ ਉਪ ਕਪਤਾਨ ਹੋਣਗੇ। ਇਹ ਟੂਰਨਾਮੈਂਟ 14 ਤੋਂ 22 ਦਸੰਬਰ ਤੱਕ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਟੀਮ 'ਚ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ।

ਸ਼੍ਰੀਜੇਸ਼ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਗੋਲਕੀਪਿੰਗ ਦੀ ਜ਼ਿੰਮੇਵਾਰੀ ਕੇਬੀ ਪਾਠਕ ਅਤੇ ਸੂਰਜ ਕਰਕੇਰਾ 'ਤੇ ਹੋਵੇਗੀ। ਹਰਮਨਪ੍ਰੀਤ ਸਿੰਘ ਦੇ ਨਾਲ ਗੁਰਿੰਦਰ ਸਿੰਘ, ਜਰਮਨਪ੍ਰੀਤ ਸਿੰਘ, ਨੀਲਮ ਸੰਜੀਪ ਸੈਸ, ਦੀਪਸਨ ਟਿਰਕੀ, ਵਰੁਣ ਕੁਮਾਰ ਅਤੇ ਮਨਦੀਪ ਮੋਰ ਡਿਫੈਂਸ ਵਿੱਚ ਹੋਣਗੇ। ਮਿਡਫੀਲਡ ਦੀ ਕਮਾਨ ਮਨਪ੍ਰੀਤ, ਹਾਰਦਿਕ ਸਿੰਘ, ਜਸਕਰਨ ਸਿੰਘ, ਸੁਮਿਤ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ ਅਤੇ ਅਕਾਸ਼ਦੀਪ ਸਿੰਘ ਕਰਨਗੇ। ਅਗਲੀ ਕਤਾਰ ਵਿੱਚ ਲਲਿਤ ਉਪਾਧਿਆਏ, ਦਿਲਪ੍ਰੀਤ ਸਿੰਘ, ਗੁਰਸਾਹਿਬਜੀਤ ਸਿੰਘ, ਸ਼ਿਲਾਨੰਦ ਲਾਕੜਾ ਹੋਣਗੇ।