image caption:

ਪਰਾਗ ਅੱਗਰਵਾਲ ਬਣੇ ਟਵਿਟਰ ਦੇ ਅਗਲੇ ਸੀਈਓ

 ਨਵੀਂ ਦਿੱਲੀ-  ਮਾਈਕਰੋ ਬਲਾਗਿੰਗ ਪਲੇਟਫਾਰਮ ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਕੋ-ਫਾਊਂਡਰ ਜੈਕ ਡੋਰਸੀ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਅਪਣੇ ਅਸਤੀਫੇ ਦੀ ਪੁਸ਼ਟੀ ਕੀਤੀ। ਅਪਣੇ ਟਵੀਟ ਵਿਚ ਜੈਕ ਡੋਰਸੀ ਨੇ ਸੀਈਓ ਅਹੁਦਾ ਛੱਡਣ ਦੇ ਪਿੱਛੇ ਤਿੰਨ ਕਾਰਨ ਦੱਸੇ ਹਨ। ਡੋਰਸੀ ਨੇ ਲਿਖਿਆ ਕਿ ਸਾਡੀ ਕੰਪਨੀ ਵਿਚ ਸਹਿ ਸੰਸਥਾਪਕ ਤੋਂ ਸੀਈਓ ਤੋਂ ਲੈ ਕੇ ਮੁਖੀ ਤੋਂ ਲੈ ਕੇ ਕਾਰਜਕਾਰੀ ਮੁਖੀ ਤੱਕ ਅੰਤਰਿਮ-ਸੀਈਓ ਤੋਂ ਸੀਈਓ ਤੱਕ ਦੀ ਭੂਮਿਕਾ ਨਿਭਾਉਣ ਦੇ ਲਗਭਗ 16 ਸਾਲਾਂ ਬਾਅਦ ਮੈਂ ਫੈਸਲਾ ਕੀਤਾ ਕਿ ਆਖਰਕਾਰ ਮੇਰੇ ਜਾਣ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿਟਰ ਦੇ ਅਗਲੇ ਸੀਈਓ ਦੇ ਤੌਰ &rsquoਤੇ ਪਰਾਗ ਅਗਰਵਾਲ ਦਾ ਜ਼ਿਕਰ ਕੀਤਾ ਹੈ। ਭਾਰਤੀ ਮੂਲ ਦੇ ਪਰਾਗ ਟਵਿਟਰ ਦੇ ਅਗਲੇ ਸੀਈਓ ਹੋਣਗੇ।
ਟਵਿਟਰ ਦੇ ਨਵੇਂ ਸੀਈਓ ਪਰਾਗ ਅਗਰਵਾਲ ਨੂੰ ਮਾਈਕਰੋ ਬਲਾਗਿੰਗ ਪਲੇਟਫਾਰਮ ਨੇ 2018 ਵਿਚ ਅਪਣਾ ਨਵਾਂ ਚੀਫ ਟੈਕਨਾਲੌਜੀ ਅਫ਼ਸਰ ਅਪਵਾਇੰਟ ਕੀਤਾ ਸੀ। ਪਰਾਗ ਅਗਰਵਾਲ ਨੇ ਆਈਆਈਟੀ ਮੁੰਬਈ ਤੋਂ ਇੰਜੀਨੀਅਰਿੰਗ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਪੀਐਚਡੀ ਅਮਰੀਕਾ ਦੀ ਸਨੈਟਫੋਰਡ ਯੂਨੀਵਰਸਿਟੀ ਤੋਂ ਕੀਤੀ ਹੈ।