image caption:

ਕੇਜਰੀਵਾਲ 2 ਦਸੰਬਰ ਨੂੰ ਫਿਰ ਆਉਣਗੇ ਪੰਜਾਬ, ਪਠਾਨਕੋਟ 'ਚ ਕਰਨਗੇ ਅਹਿਮ ਐਲਾਨ

 ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਪੰਜਾਬ ਆਉਣਗੇ। ਇਸ ਦੌਰਾਨ ਕੇਜਰੀਵਾਲ ਪਠਾਨਕੋਟ ਦਾ ਦੌਰਾ ਕਰਨਗੇ। ਪਠਾਨਕੋਟ 'ਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤਿਰੰਗਾ ਯਾਤਰਾ ਕਰਨਗੇ। ਸੂਤਰਾਂ ਮੁਤਾਬਕ ਇਸ ਮੌਕੇ ਕੇਜਰੀਵਾਲ ਤਿਰੰਗਾ ਯਾਤਰਾ 'ਚ ਵੱਡਾ ਐਲਾਨ ਕਰਨਗੇ।

ਦੱਸ ਦਈਏ ਕਿ ਚੋਣ ਸਰਵੇਖਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੀ ਹੈ। ਕੇਜਰੀਵਾਲ ਹੁਣ ਤੱਕ ਪੰਜਾਬ ਦੇ ਕਈ ਗੇੜੇ ਲਾ ਚੁੱਕੇ ਹਨ। ਇਸੇ ਤਹਿਤ ਅੱਜ ਮਨੀਸ਼ ਸਿਸੋਦੀਆ ਫਿਰੋਜ਼ਪੁਰ ਪਹੁੰਚੇ ਹੋਏ ਹਨ।