image caption:

ਸਿੱਖਿਆ ਮੁੱਦੇ ’ਤੇ ਆਹਮੋ ਸਾਹਮਣੇ ਹੋਏ ਆਪ ਅਤੇ ਕਾਂਗਰਸ

 ਪੰਜਾਬ &lsquoਚ ਹੁਣ ਸਿੱਖਿਆ ਦੇ ਮੁੱਦੇ ਨੂੰ ਲੈ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹੋ ਗਈ ਹੈ। ਇਸ ਵਿਚਕਾਰ ਅੱਜ ਦਿੱਲੀ ਦੇ ਸਿੱਖਿਆ ਮੰਤਰੀ ਪੰਜਾਬ &lsquoਚ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ &lsquoਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ, &ldquoਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ.ਦੇ ਹਾਲਕੇ ਦੇ ਸਕੂਲ ਨੂੰ ਦੇਖਣ ਗਿਆ ਸੀ। CM ਸਾਹਿਬ ਦੇ ਸਕੂਲਾਂ ਦੀ ਹਾਲਤ ਵੇਖੋ , ਚਾਰੇ ਪਾਸੇ ਟਾਇਲਟ ਦੀ ਬਦਬੂ, ਹਰ ਜਗ੍ਹਾ ਮੱਕੜੀ ਦੇ ਜਾਲੇ, ਸਮਾਰਟ ਕਲਾਸਰੂਮ ਦੇ ਨਾਮ &lsquoਤੇ ਮਜ਼ਾਕ, ਪੂਰੇ ਸਕੂਲ ਵਿੱਚ ਇੱਕ ਅਧਿਆਪਕ ਅਤੇ ਤਨਖਾਹ ਸਿਰਫ 6000। ਇਸ ਦੌਰਾਨ ਪੰਜਾਬ &lsquoਚ ਜਿਆਦਾ ਸਕੂਲ ਹੋਣ ਅਤੇ ਦਿੱਲੀ &lsquoਚ ਘੱਟ ਸਕੂਲ ਦੇ ਸਵਾਲ ਦਾ ਜਵਾਬ ਦਿੰਦਿਆਂ ਸਿਸੋਦੀਆ ਨੇ ਕਿਹਾ ਕਿ ਸਰਕਾਰ ਦਾ ਕੰਮ ਹੈ ਸਕੂਲਾਂ &lsquoਚ ਸੁਧਾਰ ਕਰਨਾ ਜੇ ਪੰਜਾਬ ਸਰਕਾਰ ਸੁਧਾਰ ਨਹੀਂ ਕਰ ਸਕਦੀ ਤਾਂ ਅਸਤੀਫ਼ਾ ਦੇ ਦੇਣ।