image caption:

ਹਿਲਾਂ ਸਰਕਾਰ ਮੁਕੱਦਮੇ ਵਾਪਸ ਲਵੇ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕਰਨ, ਫੇਰ ਕਿਸਾਨ ਵਾਪਸੀ ਬਾਰੇ ਸੋਚਣਗੇ

 ਸੋਨੀਪਤ- ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਦੇ ਨਾਲ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ ਹੈ। ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਤੋਂ ਇਹ ਸ਼ਰਤ ਰੱਖੀ ਗਈ ਸੀ ਕਿ ਕਿ ਜੇਕਰ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਨ ਤਾਂ ਉਹ ਮੁੱਖ ਮੰਤਰੀ ਨੂੰ ਮਿਲ ਸਕਦੇ ਹਨ ਲੇਕਿਨ ਕਿਸਾਨਾਂ ਨੇ ਇਸ ਸ਼ਰਤ ਨੂੰ ਨਾਮਨਜ਼ੂਰ ਕਰ ਦਿੱਤਾ। ਉਹ ਕੁੰਡਲੀ ਬਾਰਡਰ &rsquoਤੇ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪਹਿਲਾਂ ਸਰਕਾਰ ਮੁਕੱਦਮੇ ਵਾਪਸ ਲਵੇ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕਰਨ, ਫੇਰ ਕਿਸਾਨ ਵਾਪਸੀ ਬਾਰੇ ਸੋਚਣਗੇ।
ਸਰਕਾਰ ਨੇ ਅਜੇ ਤੱਕ ਕੁਝ ਵੀ ਲਿਖਤੀ ਵਿਚ ਕਿਸਾਨਾਂ ਦੇ ਕੋਲ ਨਹੀਂ ਭੇਜਿਆ ਹੈ। ਜਿੱਥੇ ਤੱਕ ਕਿਸਾਨਾਂ ਦੀ ਬੈਠਕਾਂ ਦਾ ਸਵਾਲ ਹੈ ਤਾਂ ਦਰਜਨਾਂ ਸੰਗਠਨ ਹਨ ਜੋ ਰੋਜ਼ਾਨਾ ਅਪਣੀ ਬੈਠਕਾਂ ਕਰਦੇ ਹਨ ਅਤੇ ਹਾਲਾਤ &rsquoਤੇ ਚਰਚਾ ਕਰਦੇ ਹਨ। ਇਸ ਵਿਚ ਕੋਈ ਨਵੀਂ ਗੱਲ ਨਹੀਂ।