image caption:

94 ਸਾਲ ਦੇ ਵੱਡੇ ਬਾਦਲ ਇੱਕ ਵਾਰ ਮੁੜ ਕੇ ਲੰਬੀ ਅਸੈਂਬਲੀ ਸੀਟ ਤੋਂ ਚੋਣ ਲੜਨ ਦੇ ਮੂਡ ਵਿੱਚ

ਚੰਡੀਗੜ੍ਹ-ਬਹੁਜਨ ਸਮਾਜ ਪਾਰਟੀ ਨਾਲ ਸਮਝੌਤੇ ਵਿੱਚਅਕਾਲੀ ਦਲ ਦੇ ਹਿੱਸੇ ਦੀਆਂ 97 ਸੀਟਾਂ ਵਿੱਚੋਂ 89 ਉੱਤੇਅਕਾਲੀ ਦਲ ਨੇ ਉਮੀਦਵਾਰ ਐਲਾਨ ਕਰ ਦਿੱਤੇ ਹਨ, ਪਰ ਸਭ ਤੋਂ ਅਹਿਮ ਸੀਟ ਲੰਬੀ ਉੱਤੇ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।ਏਥੋਂ ਲਗਾਤਾਰ ਜਿੱਤਦੇ ਰਹੇ ਪ੍ਰਕਾਸ਼ ਸਿੰਘ ਬਾਦਲ ਮੁੜ ਕੇ ਚੋਣ ਲੜਨ ਦੇ ਮੂਡ ਵਿੱਚ ਦੱਸੇ ਜਾਂਦੇ ਹਨ ਅਤੇ ਇਸ ਬਾਰੇ ਸਰਗਰਮੀ ਵੀ ਸ਼ੁਰੂ ਹੋਣ ਲੱਗੀ ਹੈ।
ਅਕਾਲੀ ਦਲ ਇਸ ਵਾਰੀ ਬਹੁਤ ਸੋਚ ਕੇ ਚੱਲਣਾ ਚਾਹੁੰਦਾ ਹੈ, ਇਸ ਲਈ ਸਾਬਕਾ ਮੁੱਖ ਮੰਤਰੀ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਵਿਧਾਇਕ ਪ੍ਰਕਾਸ਼ ਸਿੰਘ ਬਾਦਲ (94) ਨੂੰ ਮੁੜ ਕੇ ਚੋਣ ਲੜਾਉਣ ਦੀ ਤਿਆਰੀ ਹੋ ਰਹੀ ਹੈ। ਪਹਿਲਾਂ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੀ ਜਲਾਲਾਬਾਦ ਸੀਟ ਛੱਡ ਕੇ ਇਸ ਵਾਰ ਲੰਬੀ ਤੋਂ ਚੋਣ ਲੜ ਸਕਦੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਬਜ਼ੁਰਗ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ, ਇਸ ਲਈ ਉਹ ਚੋਣ ਨਹੀਂ ਲੜਨਗੇ ਤੇ ਉਨ੍ਹਾਂ ਦੀ ਥਾਂ ਬਾਦਲ ਪਰਿਵਾਰ ਆਪਣੀ ਜੱਦੀ ਸੀਟ ਲੰਬੀ ਤੋਂ ਸੁਖਬੀਰ ਸਿੰਘ ਬਾਦਲ ਨੂੰ ਖੜ੍ਹਾ ਕਰੇਗਾ, ਪਰ ਸੁਖਬੀਰ ਸਿੰਘ ਬਾਦਲ ਦੇ ਫਿਰ ਜਲਾਲਾਬਾਦ ਤੋਂ ਖੜ੍ਹਾ ਹੋਣ ਨਾਲ ਲੰਬੀ ਬਾਰੇ ਸ਼ੰਕਾ ਖੜ੍ਹਾ ਸੀ। ਪਾਰਟੀ ਦੇ ਇਕ ਸੀਨੀਅਰ ਆਗੂਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਹੀ ਇਸ ਸੀਟਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਸ ਸੀਟ ਬਾਰੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ ਤੇ ਪਾਰਟੀ ਕੋਈ ਅਜਿਹਾ ਉਮੀਦਵਾਰ ਖੜ੍ਹਾ ਨਹੀਂ ਕਰਨਾ ਚਾਹੁੰਦੀ, ਜੋ ਜਿੱਤਣਜੋਗਾ ਨਾ ਹੋਵੇ, ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਕੇ ਏਥੋਂ ਚੋਣ ਲੜਾਉਣ ਉੱਤੇ ਵਿਚਾਰ ਹੋ ਰਿਹਾ ਹੈ।