image caption:

ਕਿਸਾਨ ਅੰਦੋਲਨ ਕਾਰਨ ਦੇਸ਼ ਦੇ 6000 ਕਰੋੜ ਕਾਰੋਬਾਰ ਦਾ ਹੋਇਆ ਨੁਕਸਾਨ : ਕੈਟ ਰਿਪੋਰਟ

 ਨਵੀਂ ਦਿੱਲੀ- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉੱਤੇਹੋਏ ਪ੍ਰਦਰਸ਼ਨ ਦੌਰਾਨ ਹੋਏ ਨੁਕਸਾਨ ਬਾਰੇ ਕੈਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਅੰਦੋਲਨ ਦੇ ਕਾਰਨ ਅੱਜ ਤਕ ਕਰੀਬ 60000 ਕਰੋੜ ਰੁਪਏ ਦੇ ਵਪਾਰ ਦਾ ਨੁਕਸਾਨ ਹੋਇਆ ਹੈ।
ਕੈਟ (ਇੱਕ ਕਾਰੋਬਾਰੀ ਸੰਸਥਾ-ਸੀ ਏ ਆਈ ਟੀ) ਨੇ ਕਿਹਾ ਕਿ ਨੁਕਸਾਨ ਦੇ ਅੰਕੜੇ ਵੱਖ-ਵੱਖ ਰਾਜਾਂ ਤੋਂ ਸੀ ਏ ਆਈ ਟੀ ਦੀ ਖੋਜ ਸੰਸਥਾ ਰਾਹੀਂ ਮਿਲੇ ਇਨਪੁਟਸ ਉੱਤੇ ਆਧਾਰਤ ਹਨ।ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰੋਜ਼ ਲਗਭਗ 50000 ਟਰੱਕ ਮਾਲ ਲੈ ਕੇ ਦਿੱਲੀ ਆਉਂਦੇ ਅਤੇ ਕਰੀਬ 30,000 ਟਰੱਕ ਦਿੱਲੀ ਤੋਂ ਦੂਸਰੇ ਰਾਜਾਂ ਨੂੰ ਮਾਲ ਢੋਂਦੇ ਹਨ। ਕਿਉਂਕਿ ਦਿੱਲੀ ਨਾ ਖੇਤੀ ਪ੍ਰਧਾਨ ਸੂਬਾ ਹੈ ਅਤੇ ਨਾ ਉਦਯੋਗਿਕ ਸੂਬਾ, ਇਸ ਨੂੰ ਆਪਣੇ ਸਦੀਆਂ ਪੁਰਾਣੇ ਵਪਾਰ ਤੇ ਵੰਡ ਸਿਸਟਮ ਨੂੰ ਬਣਾਈ ਰੱਖਣ ਲਈ ਮਾਲ ਦੀ ਖਰੀਦ-ਵਿਕਰੀ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ ਇਸ ਲਈ ਦਿੱਲੀ ਕਿਸਾਨ ਅੰਦੋਲਨ ਦਾ ਮੁੱਖ ਪੀੜਤ ਹੈ। ਕੈਟ ਮੁਤਾਬਕ ਦਸੰਬਰ 2020 ਅਤੇ ਜਨਵਰੀ 2021 ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਦੀ ਸਪਲਾਈ ਉੱਤੇ ਕਾਫੀ ਪ੍ਰਭਾਵ ਪਿਆ ਹੈ। ਓਧਰ ਕਿਸਾਨਾਂ ਵੱਲੋਂਹਾਈਵੇ ਰੋਕੇ ਜਾਣ ਕਾਰਨ ਮਾਲ ਲੈ ਆਉਣ ਜਾਣ ਵਾਲੀਆਂ ਗੱਡੀਆਂ ਵਿੱਚ ਮੁਸ਼ਕਲਾਂ ਕਾਰਨ ਇਹ ਕਾਰੋਬਾਰੀ ਨੁਕਸਾਨ ਮੁੱਖ ਤੌਰਉਤੇ ਨਵੰਬਰ, ਦਸੰਬਰ 2020 ਅਤੇ ਜਨਵਰੀ 2021 ਵਿੱਚ ਹੋਇਆ ਹੈ।