image caption:

ਚੀਨ ਦੀ ਵੱਧ ਰਹੀ ਐਟਮੀ ਸ਼ਕਤੀ ਤੋਂ ਡਰਿਆ ਅਮਰੀਕਾ, ਕਰਨਾ ਚਾਹੁੰਦਾ ਐਟਮੀ ਸੰਧੀ

 ਵਾਸ਼ਿੰਗਟਨ, - ਚੀਨ ਦੇ ਐਟਮੀ ਭੰਡਾਰ ਤੋਂ ਡਰਦਾ ਅਮਰੀਕਾ ਚੀਨ ਨਾਲ ਐਟਮੀਪਸਾਰ ਰੋਕਣ ਦੀ ਸੰਧੀ ਕਰਨ ਲਈ ਗੱਲਬਾਤ ਦੀ ਪਹਿਲ ਕਰ ਰਿਹਾ ਹੈ।
ਅਮਰੀਕਾ ਦੇ ਫੌਜੀ ਹੈੱਡ ਕੁਆਰਟਰ ਪੈਂਟਾਗਨ ਦੀ ਇੱਕ ਰਿਪੋਰਟ ਮੁਤਾਬਕ ਚੀਨ 2030 ਤਕ ਆਪਣੇ ਭੰਡਾਰ ਵਿੱਚ ਲੱਗਭਗ 1000 ਐਟਮੀ ਹਥਿਆਰ ਜਮ੍ਹਾ ਕਰ ਸਕਦਾ ਹੈ। ਇਸ ਸਮੇਂ ਵਿੱਚ ਚੀਨ ਕੋਲ ਕਰੀਬ 350 ਐਟਮੀ ਹਥਿਆਰ ਹਨ। ਅਮਰੀਕਾ ਦੇ ਡਰ ਦਾ ਸਭ ਤੋਂ ਵੱਡਾ ਕਾਰਨ ਚੀਨ ਕੋਲ ਵਧੀਆ ਤਕਨੀਕ ਦਾ ਹੋਣਾ ਹੈ।ਚੀਨ ਨੇ ਕੁਝ ਸਮਾਂ ਪਹਿਲਾਂ ਡੀ ਐਫ-17 ਹਾਈਪਰਸੋਨਿਕ ਮਿਜ਼ਾਈਲ ਵਿਕਸਿਤ ਕੀਤੀ ਸੀ, ਜਿਹੜੀ ਆਵਾਜ਼ ਦੀ ਰਫ਼ਤਰ ਤੋਂ ਵੀ ਪੰਜ ਗੁਣਾ ਤੇਜ਼ੀ ਨਾਲ ਕਿਸੇ ਵੀ ਨਿਸ਼ਾਨੇ ਨੂੰ ਮਾਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਕੁਝ ਦਿਨ ਪਹਿਲਾਂ ਹੋਈ ਵਰਚੁਅਲ ਬੈਠਕ ਪਿੱਛੋਂ ਅਮਰੀਕਾ ਨੇ ਡਿਪਲੋਮੈਟਿਕ ਚੈਨਲਾਂ ਰਾਹੀਂ ਐਟਮੀਪਸਾਰ ਰੋਕਣ ਦੀ ਸੰਧੀ ਲਈ ਗੰਭੀਰ ਯਤਨ ਸ਼ੁਰੂ ਕਰ ਦਿੱਤੇ ਹਨ।