image caption:

ਭਾਰਤੀ ਯੋਗਾ ਟੀਚਰ ’ਤੇ ਸਿੰਗਾਪੁਰ ਵਿਚ ਪੰਜ ਔਰਤਾਂ ਨਾਲ ਯੌਨ ਛੇੜਛਾੜ ਦਾ ਕੇਸ ਦਰਜ

 ਸਿੰਗਾਪੁਰ - ਸਿੰਗਾਪੁਰ ਵਿੱਚ ਇੱਕ 32 ਸਾਲਾ ਭਾਰਤੀ ਟਰੇਨਰ ਦੇ ਖਿਲਾਫ ਇੱਕ ਸਟੂਡੀਓ ਵਿੱਚ ਯੋਗਾ ਸਿਖਾਉਂਦੇ ਹੋਏ ਪੰਜ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਖਬਰ ਅਨੁਸਾਰ ਪੀੜਤ ਔਰਤਾਂ ਦੀ ਪਛਾਣ ਇੱਕ &lsquoਗੈਗ ਆਰਡਰ&rsquoਵਜੋਂ ਜ਼ਾਹਰ ਨਹੀਂ ਕੀਤੀ ਜਾ ਸਕਦੀ। ਦੋਸ਼ੀ ਦੇ ਖਿਲਾਫ ਜੂਨ 2019 ਅਤੇ ਜੁਲਾਈ 2020 ਵਿਚਾਲੇ ਇੱਕ ਯੋਗਾ ਸਟੂਡੀਓ ਵਿੱਚ 24 ਤੋਂ 29 ਸਾਲ ਉਮਰ ਦੀਆਂ ਔਰਤਾਂ ਨੂੰ ਅਣਉਚਿਤ ਢੰਗ ਨਾਲ ਛੂਹਣ ਦਾ ਦੋਸ਼ ਹੈ। ਪੁਲਸ ਦੇ ਇੱਕ ਪੁਰਾਣੇ ਬਿਆਨ ਅਨੁਸਾਰ ਇਸ ਵਿਅਕਤੀ ਨੇ ਯੋਗਾ ਸਿਖਾਉਂਦੇ ਸਮੇਂ ਇਨ੍ਹਾਂ ਪੀੜਤ ਔਰਤਾਂ ਨਾਲ ਬਦਸਲੂਕੀ ਕੀਤੀ ਸੀ। ਦੋਸ਼ੀ ਨੇ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਕਿ ਸਿੰਗਾਪੁਰ ਦਾ ਇੱਕ ਦੋਸਤ ਉਸ ਦੀ ਜ਼ਮਾਨਤ ਦੇਵੇਗਾ ਤੇ ਇੱਕ ਵਕੀਲ ਰਾਹੀਂ ਉਹ ਕੇਸ ਦਾਇਰ ਕਰੇਗਾ। ਦੋਸ਼ੀ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਤੇ ਉਸ ਨੂੰ 15000 ਸਿੰਗਾਪੁਰ ਡਾਲਰ ਉੱਤੇ ਜ਼ਮਾਨਤ ਮਿਲੀ ਹੈ।