image caption:

ਅਮਰੀਕਾ ਵਿਚ ਹੋਈ ਕਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੀ ਦਸਤਕ

 ਵਾਸ਼ਿੰਗਟਨ-    ਓਮੀਕਰੌਨ ਵੈਰੀਅੰਟ ਦੇ ਮਾਮਲੇ ਵਾਲੇ ਦੇਸ਼ਾਂ ਵਿਚ ਹੁਣ ਅਮਰੀਕਾ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਂ ਵੀ ਜੁੜੇ ਗਏ ਹਨ। ਇਨ੍ਹਾਂ ਤਿੰਨ ਦੇਸ਼ਾਂ ਵਿਚ ਇੱਕ ਇੱਕ ਮਾਮਲੇ ਮਿਲੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਦੀ 24 ਦੇਸ਼ਾਂ ਤੱਕ ਪੁੱਜਣ ਦੀ ਜਾਣਕਾਰੀ ਦਿੱਤੀ ਹੈ।
ਅਜੇ ਨਵੇਂ ਵੈਰੀਅੰਟ ਨੂੰ ਲੈ ਕੇ ਸੋਧ ਚਲ ਰਹੀ ਹੈ। ਸਪਾਈਕ ਪ੍ਰੋਟੀਨ ਵਿਚ ਬਦਲਾਅ ਨਾਲ ਇਹ ਤਾਂ ਮੰਨਿਆ ਜਾ ਰਿਹਾ ਕਿ ਇਹ ਕੋਰੋਨਾ ਦੇ ਇਸ ਤੋਂ ਪਹਿਲਾਂ ਦੇ ਸਾਰੇ ਵੈਰੀਅੰਟ ਤੋਂ ਜ਼ਿਆਦਾ ਖ਼ਤਰਨਾਕ ਹੈ, ਲੇਕਿਨ ਇਸ ਦੇ ਖਤਰਨਾਕ ਹੋਣ ਦੇ ਅਜੇ ਤੱਕ ਪੁਖਤਾ ਸਬੂਤ ਨਹੀਂ ਮਿਲੇ ਹਨ। ਜਿਸ ਨਾਲ ਕੁਝ ਰਾਹਤ ਮਿਲਦੀ ਹੈ। ਪ੍ਰੰਤੂ ਡੈਲਟਾ ਦੀ ਤਬਾਹੀ ਤੋਂ ਡਰੇ ਦੇਸ਼ ਪੂਰੀ ਚੌਕਸੀ ਵਰਤ ਰਹੇ ਹਨ। ਕਈ ਦੇਸ਼ਾਂ ਤੋਂ ਬਾਅਦ ਹੁਣ ਜਪਾਨ ਨੇ ਵੀ ਕੌਮਾਂਤਰੀ ਯਾਤਰਾ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਜਪਾਨ ਵਿਚ ਓਮੀਕਰੌਨ ਦਾ ਦੂਜਾ ਮਾਮਲਾ ਮਿਲਿਆ ਹੈ। ਇਹ ਵਿਅਕਤੀ ਕਤਰ ਹੁੰਦੇ ਹੋਏ ਪੇਰੂ ਤੋਂ ਆਇਆ ਸੀ। ਜਪਾਨ ਨੇ ਵਿਦੇਸ਼ੀ ਨਾਗਰਿਕਾਂ ਦੇ ਆਉਣ &rsquoਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਕਈ ਹੋਰ ਦੇਸ਼ਾਂ ਨੇ ਵੀ ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲਿਆਂ &rsquoਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।