image caption:

- ਸਿਰਸਾ ਦੇ ਅਸਤੀਫਾ ਦੇਣ ਨਾਲ ਦਿੱਲੀ ਗੁਰੂਦੁਆਰਾ ਕਮੇਟੀ ‘ਚ ਨਵੀਂ ਹਲਚੱਲ - ਇੰਦਰ ਮੋਹਨ ਸਿੰਘ

 ਹੁਣ ਨਵੀਂ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋ ਸਕਦਾ ਹੈ !

ਦਿੱਲੀ : ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਦੇਣ ਤੋਂ ਉਪਰੰਤ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ &lsquoਚ ਨਵੀਂ ਹਲਚੱਲ ਸ਼ੁਰੂ ਹੋ ਗਈ ਹੈ। ਇਸ ਸਬੰਧ &lsquoਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਨਵੇਂ ਕਾਰਜਕਾਰੀ ਬੋਰਡ ਦੇ ਗਠਨ ਹੋਣ ਤੱਕ ਹੁਣ ਕਮੇਟੀ ਦਾ ਕੰਮ-ਕਾਜ ਕਾਰਜਕਾਰੀ ਪ੍ਰਧਾਨ ਦੇ ਤੋਰ &lsquoਤੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਦੇਖਣਗੇ ਕਿਉਂਕਿ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੋਰ ਦੀ ਮੁੱਢਲੀ ਮੈਂਬਰਸ਼ਿਪ ਜਿਲਾ ਅਦਾਲਤ ਦੇ ਬੀਤੇ 25 ਜਨਵਰੀ 2021 ਦੇ ਆਦੇਸ਼ਾਂ ਮੁਤਾਬਿਕ ਪਹਿਲਾਂ ਹੀ ਰੱਦ ਕੀਤੀ ਜਾ ਚੁਕੀ ਹੈ &lsquoਤੇ ਉਨ੍ਹਾਂ ਬੀਤੇ 29 ਨਵੰਬਰ 2021 ਨੂੰ ਮਾਣਯੋਗ ਦਿੱਲੀ ਹਾਈ ਕੋਰਟ &lsquoਚ ਦਾਖਿਲ ਕੀਤੀ ਅਪੀਲ ਵੀ ਵਾਪਿਸ ਲੈ ਲਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਸਿਰਸਾ ਦਾ ਅਸਤੀਫਾ ਮੰਜੂਰ ਕਰਨ ਲਈ ਕਮੇਟੀ ਦੇ ਜਨਰਲ ਹਾਉਸ ਦੀ ਮੀਟਿੰਗ ਬੁਲਾਣੀ ਲਾਜਮੀ ਹੋਵੇਗੀ ਜਿਸ &lsquoਚ ਕੇਵਲ 2017 &lsquoਚ ਚੁਣੇ &lsquoਤੇ ਨਾਮਜਦ ਮੈਂਬਰ ਹੀ ਸ਼ਿਰਕਤ ਕਰ ਸਕਦੇ ਹਨ ਕਿਉਂਕਿ ਅਗਸਤ 2021 &lsquoਚ ਹੋਈਆਂ ਮੋਜੂਦਾ ਦਿੱਲੀ ਗੁਰੂਦੁਆਰਾ ਚੋਣਾਂ ਤੋਂ ਬਾਅਦ ਹਾਲ ਦੀ ਘੜ੍ਹੀ ਨਵੇਂ ਜਨਰਲ ਹਾਉਸ ਦਾ ਗਠਨ ਨਹੀ ਹੋਇਆ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਮੋਜੂਦਾ ਹਾਲਾਤਾਂ &lsquoਚ ਮਾਮਲਾ ਪੇਚੀਦਾ ਬਣਿਆ ਹੋਇਆ ਹੈ ਕਿਉਂਕਿ ਜਨਰਲ ਸਕੱਤਰ ਦੇ ਵਾਹਿਦ ਦਸਤਖਤਾਂ ਨਾਲ ਕਮੇਟੀ ਦਾ ਕੋਈ ਕੰਮ-ਕਾਜ ਨਹੀ ਕੀਤਾ ਜਾ ਸਕਦਾ ਹੈ &lsquoਤੇ ਸ. ਸਿਰਸਾ ਵਲੋਂ ਬਾਦਲ ਧੜ੍ਹੇ ਨੂੰ ਅਲਵਿਦਾ ਕਹਿਣ ਤੋਂ ਉਪਰੰਤ ਉਹ ਹੁਣ ਆਪਣਾ ਅਸਤੀਫਾ ਵਾਪਿਸ ਨਹੀ ਲੈ ਸਕਦੇ ਹਨ।
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸ. ਸਿਰਸਾ ਆਪਣੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਦਿੱਲੀ ਕਮੇਟੀ &lsquoਚ ਨਾਮਜਦ ਹੋਣ ਦਾ ਦਾਵਾ ਛੱਡ ਕੇ 9 ਦਿਸੰਬਰ ਨੂੰ ਅਦਾਲਤੀ ਮੁਕੱਦਮਾ ਵਾਪਿਸ ਲੈ ਸਕਦੇ ਹਨ ਜਿਸ ਨਾਲ ਨਵੀ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਗਏ ਨਵੇਂ ਨੁਮਾਇੰਦੇ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ &lsquoਚੋ ਲਾਟਰੀ ਰਾਹੀ ਇਕ ਹੋਰ ਪ੍ਰਧਾਨ ਨੂੰ ਨਾਮਜਦ ਕਰਣ ਤੋਂ ਬਾਅਦ ਦਿੱਲੀ ਗੁਰੁਦੁਆਰਾ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ ਇਸੇ ਮਹੀਨੇ ਦੇ ਆਖਰੀ ਹਫਤੇ ਤੱਕ ਹੋਣ ਦੀ ਸੰਭਾਵਨਾ ਹੈ।

ਇੰਦਰ ਮੋਹਨ ਸਿੰਘ,
ਮੋਬਾਇਲ: 9971564801