image caption:

ਪਰਗਟ ਨੇ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ਨੂੰ ‘ਸਿਰਫ਼ ਪਾਣੀ ਦਾ ਬੁਲਬੁਲਾ’ ਕਿਹਾ

ਚੰਡੀਗੜ੍ਹ, - ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਮੁਕਾਬਲੇਬਾਜ਼ੀ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ &lsquoਆਮ ਆਦਮੀ ਪਾਰਟੀ&rsquo ਦੇ ਦਿੱਲੀ ਮਾਡਲ ਉੱਤੇ ਸਵਾਲ ਕੀਤਾ ਕਿ ਓਥੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਕਿਉਂ ਹਨ ਤੇ 1844 ਵਿੱਚੋਂ 479 ਵਾਈਸ ਪ੍ਰਿੰਸੀਪਲ ਦੀਆਂ ਪੋਸਟਾਂ ਅਤੇ 41 ਫੀਸਦੀ ਨਾਨ ਟੀਚਿੰਗ ਸਟਾਫ ਦੀਆਂ ਪੋਸਟਾਂ ਖਾਲੀ ਕਿਉਂ ਹਨ?
ਅੱਜ ਏਥੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਮਾਡਲ ਨੂੰ ਪਾਣੀ ਦਾ ਬੁਲਬੁਲਾ ਕਹਿ ਕੇ ਪਰਗਟ ਸਿੰਘ ਨੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦਾ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਮੁਕਾਬਲਾ ਗਲਤ ਹੈ, ਪੰਜਾਬ ਖੇਤੀ ਪ੍ਰਧਾਨ ਪੇਂਡੂ ਸੱਭਿਆਚਾਰ ਵਾਲਾ ਰਾਜ ਹੈ,ਦਿੱਲੀ ਇੱਕ ਮਿਊਂਸਿਪਲ ਕਾਰਪੋਰੇਸ਼ਨ ਦਾ ਸ਼ਹਿਰ ਹੈ। ਪਿੰਡਾਂ ਖਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਦੇ ਪਿੰਡਾਂ ਵਿੱਚ ਮਿਆਰੀ ਸਿੱਖਿਆਦੇਣਾ ਹਮੇਸ਼ਾ ਚੁਣੌਤੀ ਰਿਹਾ ਹੈ। ਦੋਵਾਂ ਦਾ ਮੁਕਾਬਲਾ ਹੀ ਨਹੀਂ ਬਣਦਾ, ਪੰਜਾਬ ਦਾ ਮੁਕਾਬਲਾ ਹਰਿਆਣਾ ਅਤੇ ਰਾਜਸਥਾਨ ਨਾਲ ਕਰਨਾ ਬਣਦਾ ਹੈ।
ਦੂਸਰੀ ਗੱਲ ਪਰਗਟ ਸਿੰਘ ਨੇ ਕਹੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਸਰਕਾਰੀ ਸਿੱਖਿਆ ਪ੍ਰਬੰਧ ਨੂੰ ਭੰਡਦੇ ਹਨ,ਅੱਜਮੁਨੀਸ਼ ਸਿਸੋਦੀਆ ਇੱਕਸਕੂਲ ਅੰਦਰ ਗਏ ਤੇ ਸਟੋਰ ਰੂਮ ਦਿਖਾ ਕੇ ਰਾਜਸੀ ਰੋਟੀਆਂ ਸੇਕਣ ਦੀ ਸਾਜਿਸ਼ ਰਚੀ ਹੈ, ਉਸ ਦੀ ਆਸ ਨਹੀਂ ਸੀ,ਅਸੀਂ ਸਿਹਤਮੰਦ ਬਹਿਸ ਕਰ ਸਕਦੇ ਹਾਂ।ਉਨ੍ਹਾ ਕਿਹਾ ਕਿ ਬੀਤੇ 5 ਸਾਲਾਂ ਵਿੱਚ ਪੰਜਾਬ ਦੇ ਕਰੀਬ 13000 ਸਕੂਲਾਂ ਵਿੱਚ 41000 ਕਮਰੇ ਸਮਾਰਟ ਕਲਾਸ ਰੂਮ ਬਣਾਏ ਹਨ, ਇਸ ਦੇ ਮੁਕਾਬਲੇ ਦਿੱਲੀ ਦੇ ਕੁੱਲ ਸਕੂਲ 1000 ਹਨ। ਪੰਜਾਬ ਵਿੱਚ ਵਿਦਿਆਰਥੀ-ਟੀਚਰ ਅਨੁਪਾਤ 24:1 ਹੈ, ਇਸ ਦੇ ਮੁਕਾਬਲੇ ਦਿੱਲੀ ਦਾ ਅਨੁਪਾਤ 35:1ਹੈ। ਪੰਜਾਬ ਵਿੱਚ ਸਿਰਫ਼ 4 ਫੀਸਦੀ ਸਕੂਲਾਂ ਵਿੱਚ ਆਰ ਟੀ ਈ ਦੇ ਸਿਫ਼ਾਰਸ਼ਾਂ ਦੇ ਅਨੁਪਾਤ ਤੋਂ ਘੱਟ ਟੀਚਰ ਹਨ,ਦਿੱਲੀਵਿੱਚ ਇਹ 15 ਫੀਸਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਬੀਤੇ 3 ਸਾਲਾਂ ਵਿੱਚ ਲਗਾਤਾਰਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀਦਾ ਰਿਕਾਰਡ ਤੋੜ ਵਾਧਾ (ਕ੍ਰਮਵਾਰ 5 ਫੀਸਦੀ, 14 ਫੀਸਦੀ ਅਤੇ 14 ਫੀਸਦੀ) ਹੈ, ਜੋ ਭਾਰਤ ਵਿੱਚ ਸਭ ਤੋਂ ਵੱਡਾ ਹੈ। ਬੱਚਿਆਂ ਦੀ ਵਧੀ ਗਿਣਤੀ ਇਹ ਸਬੂਤ ਹੈ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਕਾਰੀ ਸਿਸਟਮ ਵਿੱਚ ਵਿਸ਼ਵਾਸ ਵਧਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੇ ਆਪਣੇ ਟੀਚਰਾਂ ਨੂੰ ਸਿਖਲਾਈ ਲਈ ਇੰਡੀਅਨ ਸਕੂਲ ਆਫ ਬਿਜ਼ਨਸ ਕੈਨੇਡਾ ਭੇਜਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਿਰ 2.75 ਲੱਖ ਕਰੋੜ ਰੁਪਏ ਕਰਜ਼ਾ ਹੈ, ਜਿਸ ਤਰ੍ਹਾਂ ਦਿੱਲੀ ਸਰਕਾਰ ਦੇ ਸਿਰ ਨਹੀਂ ਹੈ।