image caption:

ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਖੋਲ੍ਹਿਆ ਪੰਜਾਬ ਲੋਕ ਕਾਂਗਰਸ ਦਾ ਨਵਾਂ ਦਫਤਰ

 ਕੈਪਟਨ ਨੇ ਚੰਡੀਗੜ੍ਹ ਵਿੱਚ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ। ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਐਲਾਨ ਕੀਤਾ ਸੀ। ਹੁਣ ਉਹ ਕੰਮ ਸ਼ੁਰੂ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਵਿੱਚ ਉਨ੍ਹਾਂ ਦੇ ਵਾਪਿਸ ਜਾਣ ਦੀਆਂ ਅਟਕਲਾਂ ਪੂਰੀ ਤਰ੍ਹਾਂ ਸਮਾਪਤ ਹੋ ਗਈਆਂ ਹਨ। ਹੁਣ ਜਲਦ ਹੀ ਇਹ ਸਾਫ ਹੋ ਜਾਏਗਾ ਕਿ ਉਹ ਬੀਜੇਪੀ ਨਾਲ ਗਠਜੋੜ ਪਾਉਂਦੇ ਹਨ ਜਾਂ ਨਹੀਂ। ਹਾਲਾਂਕਿ ਕੈਪਟਨ ਖੁਦ ਬੀਜੇਪੀ ਨਾਲ ਜਾਣ ਦੀ ਕਾਫੀ ਇੱਛਾ ਜਤਾ ਚੁੱਕੇ ਹਨ ਪਰ ਅਜੇ ਤੱਕ ਇਸ &lsquoਤੇ ਗੱਲ ਅੱਗੇ ਨਹੀਂ ਵਧੀ ਹੈ।