image caption:

ਅਮਰੀਕਾ ’ਚ ਇੰਟਰਨੈਸ਼ਨਲ ਮੌਨੇਟਰੀ ਫੰਡ ਦੀ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਬਣੀ ਭਾਰਤੀ ਮੂਲ ਦੀ ਗੀਤਾ ਗੋਪੀਨਾਥ

 ਵਾਸ਼ਿੰਗਟਨ-  ਅਮਰੀਕਾ ਵਿੱਚ ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੂੰ ਅਹਿਮ ਅਹੁਦਾ ਮਿਲਣ ਜਾ ਰਿਹਾ ਹੈ। ਗੀਤਾ ਨੂੰ ਇੰਟਰਨੈਸ਼ਨਲ ਮੌਨੇਟਰੀ ਫੰਡ ਦੀ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾਇਆ ਜਾਵੇਗਾ। ਉਹ ਜਿਓਫ਼ੇ ਓਕਾਮੋਟੋ ਦੀ ਥਾਂ ਇਹ ਅਹੁਦਾ ਸੰਭਾਲੇਗੀ।
ਇੰਟਰਨੈਸ਼ਨਲ ਮੌਨੇਟਰੀ ਫੰਡ ਵੱਲੋਂ ਦੱਸਿਆ ਗਿਆ ਕਿ ਓਕਾਮੋਟਾ ਜਲਦ ਹੀ ਆਪਣਾ ਅਹੁਦਾ ਛੱਡਣ ਜਾ ਰਹੇ ਹਨ, ਜਿਸ ਤੋਂ ਬਾਅਦ ਗੀਤਾ ਗੋਪੀਨਾਥ ਉਨ੍ਹਾਂ ਦੀ ਥਾਂ ਡਿਪਟੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲੇਗੀ। ਗੀਤਾ ਇੰਟਰਨੈਸ਼ਨਲ ਮੌਨੇਟਰੀ ਫੰਡ &rsquoਚ ਹੁਣ ਤੱਕ ਚੀਫ਼ ਇਕਨਾਮਿਸਟ ਦੇ ਅਹੁਦੇ &rsquoਤੇ ਤੈਨਾਤ ਹੈ।ਗੀਤਾ ਗੋਪੀਨਾਥ ਤਿੰਨ ਸਾਲ ਤੋਂ ਇੰਟਰਨੈਸ਼ਨਲ ਮੌਨੇਟਰੀ ਫੰਡ ਵਿੱਚ ਚੀਫ਼ ਇਕਨਾਮਿਸਟ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਉਹ ਜਨਵਰੀ 2022 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਫਿਰ ਤੋਂ ਵਿੱਦਿਅਕ ਕਾਰਜ ਸ਼ੁਰੂ ਕਰਨ ਵਾਲੀ ਸੀ, ਪਰ ਉਨ੍ਹਾਂ ਨੂੰ ਤਰੱਕੀ ਦੇ ਕੇ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾ ਦਿੱਤਾ ਗਿਆ ਹੈ।