image caption:

ਆਮਦਨ ਕਰ ਮਾਮਲੇ ’ਚ ਨਵੋਜਤ ਸਿੱਧੂ ਨੂੰ ਹਾਈਕੋਰਟ ਤੋਂ ਰਾਹਤ

 ਚੰਡੀਗੜ੍ਹ: ਨਵੋਜਤ ਸਿੰਘ ਸਿੱਧੂ ਇਮਕਮ ਟੈਕਸ ਮਾਮਲੇ ਵਿੱਚ ਹਾਈਕੋਰਟ ਨੇ ਸਿੱਧੂ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ। ਦੱਸ ਦਈਏ ਕਿ ਸਿੱਧੂ ਨੇ 2018 'ਚ 9 ਕਰੋੜ ਤੋਂ ਵੱਧ ਦਾ ਟੈਕਸ ਭਰਿਆ ਸੀ, ਪਰ ਇਨਕਮ ਟੈਕਸ ਵਿਭਾਗ ਨੇ ਇਹ 12 ਕਰੋੜ ਦੱਸਿਆ ਸੀ। ਜਦੋਂ ਸਿੱਧੂ ਨੇ ਇਸ ਦੇ ਖਿਲਾਫ ਇਨਕਮ ਟੈਕਸ 'ਚ ਅਪੀਲ ਕੀਤੀ ਤਾਂ ਅਪੀਲ ਬਿਨਾਂ ਸੁਣਵਾਈ ਦੇ ਖਾਰਜ ਕਰ ਦਿੱਤੀ ਗਈ। ਇਸ ਖਿਲਾਫ ਸਿੱਧੂ ਹਾਈਕੋਰਟ ਪਹੁੰਚੇ ਸਨ। ਅਦਾਲਤ ਨੇ ਕਿਹਾ ਕਿ ਆਮਦਨ ਕਰ ਵਿਭਾਗ ਸਿੱਧੂ ਦੀ ਅਪੀਲ 'ਤੇ ਸੁਣਵਾਈ ਕਰੇ। ਹੁਣ ਜਲਦੀ ਹੀ ਸਿੱਧੂ ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਵਿੱਚ ਅਪੀਲ ਕਰਨਗੇ।