image caption:

‘ਓਮੀਕਰੋਨ’ ਦੇ ਟਾਕਰੇ ਲਈ ਸੋਧੇ ਹੋਏ ਟੀਕੇ ’ਤੇ ਕੰਮ ਕਰ ਰਿਹੈ ਫਾਈਜ਼ਰ

 ਲੰਡਨ: ਅਮਰੀਕੀ ਬਹੁਕੌਮੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਅੱਜ ਕਿਹਾ ਕਿ ਉਹ ਕੋਵਿਡ-19 ਦੇ ਨਵੇਂ ਸਰੂਪ &lsquoਓਮੀਕਰੋਨ&rsquo ਦੇ ਟਾਕਰੇ ਲਈ ਸੋਧਿਆ ਹੋਇਆ ਟੀਕਾ ਤਿਆਰ ਕਰਨ ਲਈ ਕੰਮ ਕਰ ਰਹੀ ਹੈ, ਜੋ ਅਗਲੇ ਸੌ ਦਿਨਾਂ ਵਿੱਚ ਤਿਆਰ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਆਉਂਦੇ ਕਈ ਸਾਲਾਂ ਤਕ ਕੋਵਿਡ-19 ਤੋਂ ਬਚਾਅ ਲਈ ਸਾਲਾਨਾ ਟੀਕਾਕਰਨ ਕਰਵਾਉਣ ਦੀ ਲੋੜ ਪੈ ਸਕਦੀ ਹੈ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਐਲਬਰਟਾ ਬੋਰਲਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਇਹ ਮੱਤ ਹੈ ਕਿ ਇਸ ਘਾਤਕ ਰੋਗ ਤੋਂ &lsquoਉੱਚ ਦਰਜੇ ਦੀ ਸੁਰੱਖਿਆ&rsquo ਲਈ ਸਾਲਾਨਾ ਟੀਕਾਕਰਨ ਦੀ ਲੋੜ ਪੈ ਸਕਦੀ ਹੈ। ਕਰੋਨਾਵਾਇਰਸ ਕਰਕੇ ਹੁਣ ਤੱਕ ਆਲਮੀ ਪੱਧਰ &rsquoਤੇ 50 ਲੱਖ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ।