image caption:

ਇਟਲੀ ਵਿੱਚ ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋਵੇਗਾ 5 ਤੋ 11 ਸਾਲ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸ਼ੀਨ ਦਾ ਟੀਕਾਕਰਨ"

 ਰੋਮ ਇਟਲੀ   (ਗੁਰਸ਼ਰਨ ਸਿੰਘ ਸੋਨੀ)""ਇਟਲੀ ਸਰਕਾਰ ਵਲੋਂ ਦੇਸ਼ ਵਿਚੋਂ ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਕਿਉਕਿ ਬੀਤੇ ਸਮੇਂ ਦੌਰਾਨ ਇਟਲੀ ਨੂੰ ਕੋਵਿਡ ਮਹਾਮਾਰੀ ਕਰਕੇ ਭਾਰੀ ਖਮਿਆਜਾ ਭੁਗਣਤਾ ਪਿਆ ਸੀ ਅਤੇ ਹੁਣ ਇਟਲੀ ਸਰਕਾਰ ਵਲੋ ਇਸ ਮਹੀਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਤਿਆਰ ਕੀਤੀ ਐਂਟੀ ਕੋਵਿਡ ਵੈਕਸ਼ੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਤੇ ਸ਼ੁਰੂ ਕਰਨ ਜਾ ਰਹੀ ਹੈ, ਇਟਲੀ ਦੀ ਨੈਸ਼ਨਲ ਦਵਾਈਆਂ ਦੀ ਏਜੰਸੀ ਨੇ ਇਸ ਉਮਰ ਸਮੂਹ ਵਿੱਚ ਫਾਈਜ਼ਰ ਕੰਪਨੀ ਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ।ਜਿਸ ਵਿੱਚ ਛੋਟੇ ਬੱਚਿਆਂ ਨੂੰ ਖੁਰਾਕ ਦਾ ਤੀਜਾ ਹਿੱਸਾ ਮਿਲੇਗਾ ਜੋ ਬਾਲਗ ਵਰਗ ਨੂੰ ਮਿਲ ਰਿਹਾ ਹੈ, ਦੋ ਖੁਰਾਕਾਂ ਦੇ ਰੂਪ ਵਿੱਚ ਇੱਕ ਤੋਂ ਤਿੰਨ ਹਫ਼ਤਿਆਂ ਦੀ ਦੂਰੀ 'ਤੇ ਐਂਟੀ ਕੋਵਿਡ ਵੈਕਸ਼ੀਨ ਲਗਵਾਈ ਜਾਵੇਗੀ, ਇਟਲੀਅਨ ਮੈਡੀਸ਼ਨ ਏਜੰਸੀ ਏ,ਆਈ,ਐਫ,ਏ, ਨੇ ਯੂਰਪੀਅਨ ਮੈਡੀਸ਼ਨ ਏਜੰਸੀ (ਈਐਮਏ) ਦੁਆਰਾ 5 ਤੋ 11 ਸਾਲ ਦੇ ਬੱਚਿਆਂ ਲਈ ਕੋਵਿਡ ਜੈਬ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਹੈ, ਅਤੇ ਕਿਹਾ ਕਿ ਫਾਈਜ਼ਰ ਕੰਪਨੀ ਦੀ ਵੈਕਸੀਨ "ਉੱਚ ਪੱਧਰ ਦੀ ਪ੍ਰਭਾਵਸ਼ੀਲਤਾ ਦਰਸਾਉਂਦੀ ਹੈ,ਇਟਲੀ ਦੇ ਹੈਲਥ ਅੰਡਰ ਸੈਕਟਰੀ ਐਂਦਰੀਆ ਕੋਸਟਾ ਨੇ ਕਿਹਾ ਕਿ ਇਸਦਾ ਉਦੇਸ਼ ਕ੍ਰਿਸਮਸ ਤਿਉਹਾਰ ਤੋਂ ਪਹਿਲਾਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਲਈ ਟੀਕਾਕਰਨ ਸ਼ੁਰੂ ਕਰਨਾ ਸੀ,ਉਧਰ ਇਟਲੀ ਦੇ ਸੱਜੇ-ਪੱਖੀ ਲੀਗ ਪਾਰਟੀ ਆਗੂ ਮਾਤੈੳ ਸਾਲਵੀਨੀ ਨੇ ਕਿਹਾ ਕਿ 5 ਤੋ 11 ਸਾਲ ਉਮਰ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸ਼ੀਨ ਦੀ ਕੋਈ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੋਣੀ ਚਾਹੀਦੀ, ਸਗੋ ਕਿ ਉਨ੍ਹਾਂ ਬੱਚਿਆ ਦੇ"ਮਾਂ ਅਤੇ ਪਿਤਾ ਜੀ ਨੂੰ ਫੈਸਲਾ ਕਰਨਾ ਚਾਹੀਦਾ ਹੈ,ਕਿ ਉਹ ਆਪਣੇ ਬੱਚਿਆਂ ਨੂੰ ਕੋਵਿਡ ਦੀ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਜਾਂ ਨਹੀਂ, ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਹਰ ਪਹਿਲੂ ਤੋਂ ਬਚਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਇਟਲੀ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਹੋਇਆ ਹੈ, ਅਤੇ ਦੂਜੇ ਪਾਸੇ ਇਟਲੀ ਵਿੱਚ ਜਿਨ੍ਹਾਂ ਲੋਕਾਂ ਨੇ ਐਂਟੀ ਕੋਵਿਡ ਵੈਕਸੀਨ ਦੀ ਅਜੇ ਤੱਕ ਕੋਈ ਵੀ ਖੁਰਾਕ ਨਹੀਂ ਲੲੀ ਉਨ੍ਹਾਂ ਵਲੋਂ ਆਏ ਦਿਨ ਇਸ ਵੈਕਸੀਨ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਇਸ ਦੇ ਨਾਲ ਨਾਲ ਕੲੀ ਥਾਵਾਂ ਤੇ ਗਰੀਨ ਪਾਸ ਦੇ ਵਿਰੁੱਧ ਵੀ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਹਲਾਤਾਂ ਵਿੱਚ ਇਟਲੀ ਸਰਕਾਰ ਦਾ ਬੱਚਿਆਂ ਦੇ ਲਈ ਐਂਟੀ ਕੋਵਿਡ ਵੈਕਸੀਨ ਦੀ ਸ਼ੁਰੂਆਤ ਕਿੰਨੀ ਕ ਜ਼ਿਆਦਾ ਕਾਮਯਾਬੀ ਹਾਸਲ ਕਰੇਗੀ ਇਹ ਤਾ ਆਉਣ ਵਾਲਾ ਸਮਾਂ ਦੱਸੇਗਾ