image caption:

ਜਾਹਨਵੀ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਮਿਲੀ' ਦੀ ਸ਼ੂਟਿੰਗ ਪੂਰੀ ਕਰ ਲਈ

 ਜਾਹਨਵੀ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ &lsquoਮਿਲੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਜਾਣਕਾਰੀ ਦਿੰਦੇ ਹੋਏ ਜਾਹਨਵੀ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, &lsquo&lsquoਮੈਂ ਪਹਿਲੀ ਵਰਾ ਆਪਣੇ ਪਿਤਾ ਬੋਨੀ ਕਪੂਰ ਦੇ ਨਲਾ ਕੰਮ ਕੀਤਾ ਹੈ। ਇਹ ਸ਼ਾਨਦਾਰ ਅਨੁਭਵ ਰਿਹਾ। ਫਿਲਮ &lsquoਮਿਲੀ&rsquo ਦਾ ਰੈਪ ਅਪ ਹੋ ਚੁੱਕਾ ਹੈ। ਮੈਂ ਆਪਣੇ ਪੂਰੇ ਜੀਵਨ ਵਿੱਚ ਪਾਪਾ ਦੇ ਬਾਰੇ ਵਿੱਚ ਕੇਵਲ ਇੱਕ ਨਿਰਮਾਤਾ ਦੇ ਰੂਪ ਵਿੱਚ ਕਈ ਕਹਾਣੀਆਂ ਸੁਣੀਆਂ ਹਨ, ਪਰ ਉਨ੍ਹਾਂ ਦੇ ਨਾਲ ਕੰਮ ਕਰਨ ਦੇ ਬਾਅਦ, ਇਹ ਕਹਿਣਾ ਬਹੁਤ ਮੁਸ਼ਕਲ ਲੱਗਦਾ ਹੈ ਕਿ ਤੁਸੀਂ ਆਪਣੀ ਹਰ ਫਿਲਮ ਦੇ ਲਈ ਪੂਰੇ ਦਿਲ ਤੋਂ ਯਤਨ ਕਰਦੇ ਹੋ।&rdquo
ਇਸ ਪੋਸਟ ਵਿੱਚ ਜਾਹਨਵੀ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਯਾਦਾਂ ਵੀ ਸ਼ੇਅਰ ਕੀਤੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਜਲਦੀ ਆਨੰਦ ਐੱਲ ਰਾਏ ਦੀ ਫਿਲਮ &lsquoਗੁਡ ਲਕ ਜੈਰੀ&rsquo ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਦੀ ਸ਼ੂਟਿੰਗ ਉਸ ਨੇ ਮਾਰਚ ਵਿੱਚ ਪੂਰੀ ਕੀਤੀ ਸੀ।