image caption:

ਬਾਈਡਨ ਅਤੇ ਕਮਲਾ ਹੈਰਿਸ ਦੇ ਵਿਚਕਾਰ ਦੂਰੀਆਂ ਕਾਫੀ ਵਧ ਗਈਆਂ

 ਵਾਸ਼ਿੰਗਟਨ,-  ਵਾਈਟ ਹਾਊਸ ਵਿਚ ਦਰਾਰ ਵਧਦੀ ਹੀ ਜਾ ਰਹੀ ਹੈ। ਹੁਣ ਇਸ ਗੱਲ ਦਾ ਪੁਖਤਾ ਸੰਕੇਤ ਮਿਲਣ ਲੱਗੇ ਹਨ ਕਿ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੇ ਵਿਚਕਾਰ ਦੂਰੀਆਂ ਕਾਫੀ ਵਧ ਗਈਆਂ ਹਨ। ਅਮਰੀਕਨ ਮੀਡੀਆ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਕਮਲਾ ਹੈਰਿਸ ਦੇ ਅਧਿਕਾਰ ਕਾਫੀ ਘੱਟ ਕਰ ਦਿੱਤੇ ਗਏ ਹਨ ਅਤੇ ਹੁਣ ਉਨ੍ਹਾਂ ਦੀ ਵਾਈਟ ਹਾਊਸ ਤੋਂ ਵਿਦਾਈ ਵੀ ਹੋ ਸਕਦੀ ਹੈ।
ਤਾਜ਼ਾ ਰਿਪੋਰਟ ਮੁਤਾਬਕ ਕਮਲਾ ਹੈਰਿਸ ਦੀ ਸਪੋਕਸਪਰਸਨ ਅਤੇ ਉਨ੍ਹਾਂ ਦੇ ਬੇਹੱਦ ਕਰੀਬੀ ਮੰਨੀ ਜਾਣ ਵਾਲੀ ਸਾਏਮੋਨ ਸੈਂਡਰਸ ਦੀ ਵਾਈਟ ਹਾਊਸ ਤੋਂ ਛੁੱਟੀ ਕਰ ਦਿੱਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਕੀ ਕਮਲ ਹੈਰਿਸ ਦੀ ਵੀ ਕੁਰਸੀ ਜਾਣ ਵਾਲੀ ਹੈ?
ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਵਾਈਟ ਹਾਊਸ ਨੇ ਕਮਲਾ ਹੈਰਿਸ ਨੂੰ ਬਹੁਤ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਸਪੋਕਸਪਰਸਨ ਅਤੇ ਉਨ੍ਹਾਂ ਦੀ ਬੇਹੱਦ ਕਰੀਬੀ ਮੰਨੀ ਜਾਣ ਵਾਲੀ ਸਾਏਮੋਨ ਸੈਂਡਰਸ ਕਰੀਬੀ ਮੰਨੀ ਜਾਣ ਵਾਲੀ ਸਾਏਮੋਨ ਸੈਂਡਰਸ ਦੀ ਛੁੱਟੀ ਕਰ ਦਿੱਤੀ ਗਈ ਹੈ । ਇਸੇ ਮਹੀਨੇ ਵਾਈਟ ਹਾਊਸ ਵਿਚ ਉਨ੍ਹਾਂ ਦਾ ਕੰਮ ਖਤਮ ਹੋ ਜਾਵੇਗਾ। ਅਜਿਹੀ ਰਿਪੋਰਟ ਹੈ ਕਿ ਸਾਏਮੋਨ ਸੈਂਡਰਸ ਦੀ ਜਗ੍ਹਾ ਜੋਵਾਨੀ ਨੂੰ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਫਤਰ ਵਿਚ ਸੀਨੀਅਰ ਕਮਿਊਨਿਕੇਸ਼ਨ ਅਧਿਕਾਰੀ ਦੀ ਭੂਮਿਕਾ ਦਿੱਤੀ ਜਾਣ ਵਾਲੀ ਹੈ। ਦ ਹਿਲ ਦੀ ਰਿਪੋਰਟ ਮੁਤਾਬਕ ਕਮਲਾ ਹੈਰਿਸ ਦੇ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ। ਹਾਲਾਂਕਿ ਉਪ ਰਾਸ਼ਟਰਪਤੀ ਦਫ਼ਤਰ ਨੇ ਸੀਨੀਅਰ ਸੰਚਾਰ ਭੂਮਿਕਾ ਦੇ ਲਈ ਜੋਵਾਨੀ ਦੀ ਸੰਭਾਵਤ ਨਿਯੁਕਤੀ ਦੀ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਸੱਚ ਨਹੀਂ ਹੈ।