image caption:

ਯੂਕੇ ਯੂਨੀਵਰਸਿਟੀ ’ਚ ਖਾਲਸਾਈ ਬਾਣਾ ਪਹਿਨ ਕੇ ਡਿਗਰੀ ਲੈਣ ਪੁੱਜਾ ਸਿੰਘ

 ਸਮੁੱਚੇ ਪੰਥ ਲਈ ਬਹੁਤ ਮਾਨਯੋਗ ਦ੍ਰਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਬਾਣੇ ਵਿੱਚ ਤਿਆਰ ਗੁਰਸਿੱਖ ਵਕੀਲ ਜਿਸਨੇ ਬਰਮਿੰਘਮ, ਲੰਡਨ, ਯੂਕੇ ਵਿੱਚ ਆਪਣੀ ਵਕਾਲਤ  ਦੀ ਡਿਗਰੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਬਤ ਸੂਰਤ ਬਾਣੇ ਵਿੱਚ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ ਅਤੇ ਦੁਨੀਆਂ ਜਹਾਨ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਹਰ ਕੋਈ ਉਸ ਸਿੰਘ ਨੂੰ ਮਾਣ ਅਤੇ ਸਤਿਕਾਰ ਨਾਲ ਦੇਖ ਰਿਹਾ ਸੀ। UK ਸਿੰਘ ਨਾਲ ਜਾਣੇ ਇਹ ਸਿੰਘ ਬ੍ਰਿਟੇਨ ਵਿੱਚ ਪਾਤਿਸ਼ਾਹੀ 6 ਅਕੈਡਮੀ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ ਅਤੇ ਇਹ ਸਿੰਘ ਰੋਜ਼ਾਨਾ ਅਕਾਦਮਿਕ ਅਤੇ ਪੇਸ਼ੇਵਰ ਤੌਰ &lsquoਤੇ ਬਾਣਾ ਪਾ ਕੇ ਖਾਲਸੇ ਨੂੰ ਦਰਸਾਉਂਦਾ ਹੈ ਤੇ ਸਿੱਖੀ ਦਾ ਪ੍ਰਚਾਰ ਕਰਦਾ ਹੈ। ਦੱਸ ਦੇਈਏ ਕਿ P6 ਅਕੈਡਮੀ ਵੁਲਵਰਹੈਂਪਟਨ ਵਿੱਚ ਇੱਕ ਹਫਤਾਵਾਰੀ ਇੰਟਰੈਕਟਿੰਗ ਕਲਾਸ ਪ੍ਰਦਾਨ ਕਰਦੀ ਹੈ ਅਤੇ ਇਹ ਪਿਛਲੇ ਪੰਜ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ।
ਇਹ ਅਕੈਡਮੀ ਵਿਦਿਆਰਥੀਆਂ ਨੂੰ ਸਿੱਖਣ ਦੀ ਸਹੂਲਤ ਲਈ ਆਨਲਾਈਨ ਸਿਖਲਾਈ ਵੀ ਪ੍ਰਦਾਨ ਕਰਦੀ ਹੈ ਅਤੇ ਪੰਜਾਬੀ ਭਾਸ਼ਾ ਦੀਆਂ ਬੁਨਿਆਦੀ ਗੱਲਾਂ ਅਤੇ ਇਸ ਨਾਲ ਸਬੰਧਤ ਨੈਤਿਕਤਾ ਸਿਖਾਉਂਦੀ ਹੈ। P6 ਅਕੈਡਮੀ ਵਿਦਿਆਰਥੀਆਂ ਨੂੰ ਰਾਗ ਵਿਦਿਆ, ਗੁਰਬਾਣੀ ਵਿਦਿਆ, ਸ਼ਸਤਰ ਵਿਦਿਆ ਅਤੇ ਹੋਰ ਬਹੁਤ ਸਾਰੀਆਂ ਸਬੰਧਤ ਚੀਜ਼ਾਂ ਦੀ ਸਿਖਲਾਈ ਦਿੰਦੀ ਹੈ।