image caption:

ਬਾਰਡਰ ’ਤੇ ਹੋਇਆ ਬੱਚੇ ਦਾ ਜਨਮ-ਮਾਤਾ-ਪਿਤਾ ਨੇ ਨਾਂ ਰੱਖਿਆ ‘ਬਾਰਡਰ’

 ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਬੱਚੇ ਕਾਫੀ ਮਸ਼ਹੂਰ ਹੋ ਗਿਆ ਹੈ। ਉਸ ਬੱਚੇ ਦੇ ਮਾਤਾ-ਪਿਤਾ ਭਾਰਤ ਆਏ ਸਨ ਤੀਰਥਯਾਤਰਾ 'ਤੇ ਪਰ ਕੋਵਿਡ ਕਾਰਣ ਉਹ ਵਾਪਸ ਪਾਕਿਸਤਾਨ ਨਹੀਂ ਜਾ ਸਕੇ, ਜਿਸ ਕਾਰਣ ਉਨ੍ਹਾਂ ਨੂੰ ਭਾਰਤ ਵਿਚ ਹੀ ਲੰਮੇ ਸਮੇਂ ਤੱਕ ਭਾਰਤ ਵਿਚ ਰੁਕਣਾ ਪਿਆ। ਹੁਣ ਜਦੋਂ ਉਹ ਭਾਰਤ-ਪਾਕਿਸਤਾਨ ਸਰਹੱਦ 'ਤੇ ਪਹੁੰਚੇ ਪਾਕਿਸਤਾਨ ਵਾਪਸ ਜਾਣ ਲਈ ਤਾਂ ਉਥੇ ਔਰਤ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸ ਦਾ ਨਾਂ ਇਸ ਜੋੜੇ ਵਲੋਂ ਬਾਰਡਰ ਰੱਖਿਆ ਗਿਆ, ਜਿਸ ਕਾਰਣ ਇਹ ਜੋੜਾ ਕਾਫੀ ਚਰਚਾ ਵਿਚ ਆ ਗਿਆ। ਪਾਕਿਸਾਤਨ ) ਦੇ ਰਹਿਣ ਵਾਲੇ ਜੋੜੇ ਨੇ ਆਪਣੇ ਬੱਚੇ ਦਾ ਨਾਂ ਬਾਰਡਰ ਰੱਖ ਕੇ ਹਰ ਥਾਂ ਸੁਰਖੀਆਂ ਖੱਟੀਆਂ ਹਨ। ਦਰਅਸਲ ਇਹ ਜੋੜਾ ਪਿਛਲੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ ਦੇ ਅਟਾਰੀ ਬਾਰਡਰ 'ਤੇ ਫਸਿਆ ਹੋਇਆ ਹੈ। ਇਸੇ ਦੌਰਾਨ ਮਹਿਲਾ  ਨੇ ਬੱਚੇ ਨੂੰ ਜਨਮ ਦਿੱਤਾ। ਅਟਾਰੀ ਬਾਰਡਰ  'ਤੇ ਲੰਬੇ ਸਮੇਂ ਤੋਂ ਫਸੇ ਹੋਣ ਕਾਰਣ ਮਹਿਲਾ ਅਤੇ ਉਸ ਦੇ ਪਤੀ ਨੇ ਆਪਣੇ ਬੱਚੇ ਦਾ ਨਾਂ ਬਾਰਡਰ  ਹੀ ਰੱਖ ਦਿੱਤਾ।