image caption:

ਜਮਾਤ-ਏ-ਇਸਲਾਮੀ ਨੇ ਸਿੱਖ ਨੂੰ ਬਣਾਇਆ ਉਮੀਦਵਾਰ

 ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਨੇ ਖ਼ੈਬਰ ਪਖ਼ਤੋਨਖ਼ਵਾ ਸ਼ਹਿਰੀ ਚੋਣਾਂ ਲਈ ਇੱਕ ਸਿੱਖ ਵਿਅਕਤੀ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਖ਼ੈਬਰ ਪਖ਼ਤੋਨਖ਼ਵਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਗ੍ਰਹਿ ਰਾਜ ਵੀ ਹੈ। ਜਮਾਤ-ਏ-ਇਸਲਾਮੀ ਦੇ ਸੂਬਾਈ ਪ੍ਰਧਾਨ ਸੈਨੇਟਰ ਮੁਸ਼ਤਾਕ ਅਹਿਮਦ ਖਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਦੇ ਖ਼ੈਬਰ ਪਖ਼ਤੋਨਖ਼ਵਾ ਜ਼ਿਲੇ &lsquoਚ ਲੋਕਲ ਬਾਡੀ ਚੋਣਾਂ ਲਈ ਹਰਦਿੱਤ ਸਿੰਘ ਨਾਂ ਦਾ ਸਿੱਖ ਨੌਜਵਾਨ ਪਾਰਟੀ ਦਾ ਉਮੀਦਵਾਰ ਹੋਵੇਗਾ। ਇਸ ਘੋਸ਼ਣਾ ਦੇ ਬਾਅਦ ਤੋਂ ਪਾਕਿਸਤਾਨ ਵਿਚ ਜਮਾਤ-ਏ-ਇਸਲਾਮੀ ਸੋਸ਼ਲ ਮੀਡੀਆ &lsquoਤੇ ਟ੍ਰੈਂਡ &lsquoਚ ਚੱਲ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਕ ਖ਼ੈਬਰ ਪਖ਼ਤੋਨਖ਼ਵਾ ਦੇ 17 ਜ਼ਿਲਿਆਂ &lsquoਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ 17 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਸੈਨੇਟਰ ਮੁਸ਼ਤਾਕ ਨੇ ਕਿਹਾ ਕਿ ਕਈ ਹੋਰ ਘੱਟ ਗਿਣਤੀ ਉਮੀਦਵਾਰ ਵੀ ਖ਼ੈਬਰ ਪਖ਼ਤੋਨਖ਼ਵਾ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੀ ਪਾਰਟੀ ਨੇ ਹਰਦਿੱਤ ਸਿੰਘ ਨੂੰ ਚੁਣਿਆ। ਉਹ ਪਾਕਿਸਤਾਨ ਦੇ ਸਭ ਤੋਂ ਕੱਟੜਪੰਥੀ ਖੇਤਰਾਂ ਵਿੱਚੋਂ ਇੱਕ ਵਿੱਚ ਚੋਣ ਲੜਨਗੇ। ਤਹਿਰੀਕ-ਏ ਤਾਲਿਬਾਨ-ਪਾਕਿਸਤਾਨ (ਟੀਟੀਪੀ) ਦੀ ਵੀ ਸੂਬੇ ਵਿੱਚ ਸਰਗਰਮ ਮੌਜੂਦਗੀ ਹੈ।