image caption:

ਸੰਯੁਕਤ ਕਿਸਾਨ ਮੋਰਚੇ ਨੇ ਜਨਤਾ ਸਾਹਮਣੇ ਰੱਖਿਆ ਅੰਦੋਲਨ ਦਾ ਲੇਖਾ-ਜੋਖਾ

 ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਲੋਕਾਂ ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਹੈ ਕਿ ਅੰਦੋਲਨ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਸਰੋਤਾਂ ਰਾਹੀਂ ਛੇ ਕਰੋੜ ਦੇ ਫੰਡ ਪ੍ਰਾਪਤ ਹੋਏ ਹਨ। ਸਾਰਾ ਖਰਚ ਕਰਨ ਮਗਰੋਂ ਇਸ &rsquoਚੋਂ 96 ਲੱਖ ਰੁਪਏ ਮੋਰਚੇ ਕੋਲ ਜਮ੍ਹਾਂ ਹਨ। ਇਸ ਦੇ ਨਾਲ ਹੀ ਬਾਕੀ ਆਮ ਲੋਕਾਂ, ਸੰਸਥਾਵਾਂ, ਅਦਾਰਿਆਂ ਵੱਲੋਂ ਨਿੱਜੀ ਤੌਰ &rsquoਤੇ ਕੀਤੇ ਗਏ ਖਰਚੇ ਵੱਖਰੇ ਹਨ।

ਦਰਅਸਲ ਕਿਸਾਨ ਅੰਦੋਲਨ ਦੌਰਾਨ ਫੰਡਾਂ ਦਾ ਮਸਲਾ ਅਕਸਰ ਹੀ ਚਰਚਾ ਦੀ ਵਿਸ਼ਾ ਬਣਿਆ ਰਿਹਾ ਹੈ। ਸੱਤਾਪੱਖੀ ਇਲਜ਼ਾਮ ਲਾਉਂਦੇ ਸੀ ਕਿ ਅੰਦੋਲਨ ਚਲਾਉਣ ਲਈ ਫੰਡ ਕਿੱਥੋਂ ਆ ਰਹੇ ਹਨ। ਇਸ ਲਈ ਕਿਸਾਨ ਲੀਡਰਾਂ ਨੇ ਸਟੇਜ ਤੋਂ ਸਾਰੇ ਖਰਚਿਆਂ ਦਾ ਹਿਸਾਬ ਦੇ ਕੇ ਮੋਰਚੇ &rsquoਤੇ ਉਂਗਲ ਚੁੱਕਣ ਵਾਲੇ ਲੋਕਾਂ ਦਾ &lsquoਮੂੰਹ ਬੰਦ&rsquo ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਹੈ ਕਿ ਹਾਦਸਿਆਂ, ਮੌਤਾਂ ਤੇ ਸਿਹਤ &rsquoਤੇ ਲਗਪਗ 68.5 ਲੱਖ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ 17.9 ਲੱਖ ਰੁਪਏ ਪਾਣੀ &rsquoਤੇ, 38.3 ਲੱਖ ਰੁਪਏ ਤਰਪਾਲਾਂ, ਕੈਮਰੇ, ਵਾਕੀ-ਟਾਕੀ, ਕੁਰਸੀਆਂ, ਫਲੈਕਸ, ਪੱਖੇ, ਕੂਲਰ ਤੇ ਪੰਡਾਲ &rsquoਤੇ, 36.8 ਲੱਖ ਰੁਪਏ ਸੋਸ਼ਲ ਮੀਡੀਆ &rsquoਤੇ, 32.8 ਲੱਖ ਰੁਪਏ ਸਫਾਈ ਪ੍ਰਬੰਧਾਂ, 81.4 ਲੱਖ ਰੁਪਏ ਸਟੇਜ, ਸਾਊਂਡ ਤੇ ਲਾਈਟਿੰਗ, 50.9 ਲੱਖ ਟੈਂਟਾਂ ਤੇ 19.2 ਲੱਖ ਰੁਪਏ ਵਾਟਰ ਪਰੂਫ ਪੰਡਾਲ &rsquoਤੇ ਖਰਚੇ ਗਏ। 5.39 ਕਰੋੜ ਰੁਪਏ ਖ਼ਰਚਾ ਕੱਢ ਕੇ ਮੋਰਚੇ ਕੋਲ ਹੁਣ 96 ਲੱਖ ਤੋਂ ਵੱਧ ਰਕਮ ਜਮ੍ਹਾਂ ਹੈ।

ਕਿਸਾਨ ਲੀਡਰਾਂ ਨੇ ਦੱਸਿਆ ਕਿ ਮੋਰਚੇ ਨੇ ਹਿਸਾਬ ਰੱਖਣ ਲਈ ਇੱਕ ਖਰਚਾ ਕਮੇਟੀ ਬਣਾਈ ਹੈ, ਜਿਸ &rsquoਚ ਰਵਿੰਦਰ ਸਿੰਘ ਪਟਿਆਲਾ, ਹਰਜੀਤ ਸਿੰਘ ਰਵੀ, ਮਨਜੀਤ ਸਿੰਘ ਰਾਏ, ਗੁਰਮੀਤ ਸਿੰਘ ਮਹਿਮਾ ਸਮੇਤ ਬਲਜੀਤ ਸਿੰਘ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਦਾਨੀਆਂ ਤੋਂ ਪੈਸੇ ਇਕੱਠੇ ਕਰਨ ਲਈ ਇੱਕ ਹੋਰ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਮੁੱਖ ਤੌਰ &rsquoਤੇ ਸੰਤੋਖ ਸਿੰਘ ਸੰਧੂ, ਅਮਰੀਕ ਸਿੰਘ ਨਿੱਝਰ ਤੇ ਰਵੇਲ ਸਿੰਘ ਸ਼ਾਮਲ ਹਨ। ਅਮਰਜੀਤ ਸਿੰਘ ਸਹੋਤਾ, ਭੁਪਿੰਦਰ ਸਿੰਘ ਲੌਂਗੋਵਾਲ ਤੇ ਹੋਰ ਕਾਰਕੁਨ ਵੀ ਸਮੇਂ-ਸਮੇਂ &rsquoਤੇ ਸੇਵਾਵਾਂ ਦਿੰਦੇ ਰਹੇ।