image caption:

‘ਨਿੱਕ ਜੋਨਸ ਦੀ ਪਤਨੀ’ ਕਹਿਣ ‘ਤੇ ਭੜਕੀ ਪ੍ਰਿਯੰਕਾ ਚੋਪੜਾ

ਆਪਣੀ ਆਉਣ ਵਾਲੀ ਫਿਲਮ &lsquoਦਿ ਮੈਟਰਿਕਸ ਰੀਸਰੱਕਸ਼ਨਜ਼&rsquo ਦੇ ਪ੍ਰਚਾਰ ਵਿੱਚ ਰੁੱਝੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਇੱਕ ਮੀਡੀਆ ਅਦਾਰੇ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਉਸ ਨੂੰ &lsquoਨਿੱਕ ਜੋਨਸ ਦੀ ਪਤਨੀ&rsquo ਦੱਸੇ ਜਾਣ &lsquoਤੇ ਭੜਕ ਗਈ। ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਨਿਊਜ਼ ਰਿਪੋਰਟ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਅੱਜ ਵੀ ਔਰਤਾਂ ਨਾਲ ਅਜਿਹਾ ਕਿਉਂ ਹੁੰਦਾ ਹੈ? ਹਾਲਾਂਕਿ ਅਦਾਕਾਰਾ ਨੇ ਮੀਡੀਆ ਅਦਾਰੇ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਉਸ ਨੇ ਆਖਿਆ, &lsquoਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੈਂ ਸਭ ਤੋਂ ਮਸ਼ਹੂਰ ਫਿਲਮ ਫਰੈਂਚਾਈਜ਼ ਵਿੱਚੋਂ ਇੱਕ ਦਾ ਪ੍ਰਚਾਰ ਕਰ ਰਹੀ ਹਾਂ ਪਰ ਹਾਲੇ ਵੀ ਮੈਨੂੰ ਕਿਸੇ ਦੀ ਪਤਨੀ ਦੇ ਵਜੋਂ ਜਾਣਿਆ ਜਾ ਰਿਹਾ ਹੈ।&rsquo ਉਸ ਨੇ ਆਖਿਆ, &ldquoਕਿਰਪਾ ਕਰਕੇ ਦੱਸਿਆ ਜਾਵੇ ਕਿ ਹਾਲੇ ਵੀ ਔਰਤਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਕੀ ਮੈਨੂੰ ਆਪਣੇ ਬਾਇਓ &lsquoਚ ਆਈਐੱਮਡੀਬੀ ਜੋੜਨਾ ਚਾਹੀਦਾ ਹੈ ?&rdquo ਅਦਾਕਾਰਾ ਨੇ ਪੋਸਟ ਨੂੰ ਨਿੱਕ ਜੋਨਸ ਨਾਲ ਵੀ ਟੈਗ ਕੀਤਾ ਹੈ।