image caption:

ਬੰਦੀ ਸਿੰਘਾਂ ਨੂੰ ਇਨਸਾਫ਼ ਦਵਾਉਣ ਵਾਸਤੇ ਕੱਢੇ ਜਾ ਰਹੇ ਰਿਹਾਈ ਮਾਰਚ ਵਿੱਚ ਵੱਧ ਚੜ੍ ਕੇ ਸ਼ਮੂਲੀਅਤ ਕਰੀਏ-ਮੁਖੀ ਦਮਦਮੀ ਟਕਸਾਲ

 ਸਿੱਖ ਕੌਮ ਦੇ ਮੌਜੂਦਾ ਸੰਘਰਸ਼ ਦੌਰਾਨ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਜੂਝਣ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਲਈ 11 ਜਨਵਰੀ ਨੂੰ ਪੰਥਕ ਜਥੇਬੰਦੀਆਂ ਵੱਲੋਂ ਸ਼ਾਂਤਮਈ ਰਿਹਾਈ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਜੋਤੀ ਸਰੂਪ ਸ੍ਰੀ ਫ਼ਤਿਹਗੜ ਸਾਹਿਬ ਤੋਂ ਸਵੇਰੇ 11 cਵਜੇ ਆਰੰਭ ਹੋ ਕੇ ਸੈਕਟਰ 6 ਗਵਰਨਰ ਹਾਊਸ ਚੰਡੀਗੜ ਵਿਖੇ ਸਮਾਪਤ ਹੋਵੇਗਾ। ਜਿਥੇ ਗਵਰਨਰ ਨੂੰ ਯਾਦ ਪੱਤਰ ਦਿੱਤਾ ਜਾਵੇਗਾ। ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲੇ ਪ੍ਰਧਾਨ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਜਾਣਬੁੱਝ ਕੇ ਸਿਆਸੀ ਕਿੜ ਕਾਰਨ ਉਹਨਾਂ ਵੀਰਾਂ ਨੂੰ ਵੀ ਛੱਡਣ ਨੂੰ ਤਿਆਰ ਨਹੀਂ ਜਿੰਨਾਂ ਨੇ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ। ਉਹਨਾਂ ਦੀ ਕਾਨੂੰਨੀ ਤੌਰ ਤੇ ਬਣਦੀ ਰਿਹਾਈ ਲਈ ਪੰਥਕ ਧਿਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਜ਼ਬੂਤੀ ਨਾਲ ਅਵਾਜ਼ ਬੁਲੰਦ ਕਰਨੀ ਸਾਡਾ ਹਮ-ਖਿਆਲੀ ਜਥੇਬੰਦੀਆਂ ਦਾ ਕੌਮੀ ਫ਼ਰਜ਼ ਬਣਦਾ ਹੈ। ਇਸ ਲਈ ਸਿੱਖ ਸੰਗਤਾਂ , ਕੌਮੀ ਜਥੇਬੰਦੀਆਂ, ਧਾਰਮਿਕ ਸਭਾ-ਸੁਸਾਇਟੀਆਂ ਅਤੇ ਪੰਥਕ ਧਿਰਾਂ ਨੂੰ ਵੀ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਨੇ ਆਪਾਂ ਨੂੰ ਸਭ ਸਾਧਨ-ਸਹੂਲਤਾਂ ਪ੍ਰਦਾਨ ਕੀਤੀਆਂ ਨੇ, ਉਹਨਾਂ ਦੀ ਕੌਮੀ ਕਾਰਜ ਹਿੱਤ ਵਰਤੋਂ ਕਰਦੇ ਹੋਏ ਵੱਧ ਚੜ੍ ਕੇ ਇਸ ਰਿਹਾਈ ਮਾਰਚ ਵਿੱਚ ਸ਼ਮੂਲੀਅਤ ਕਰੀਏ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆਪਣੇ ਵੀਰਾਂ ਦੀਆਂ ਜ਼ੇਲ ਖਲਾਸੀ ਕਰਵਾਈਏ।