image caption:

ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦਾ ਗਠਨ ਮੁੱੜ੍ਹ ਟੱਲ ਸਕਦਾ ਹੈ - ਇੰਦਰ ਮੋਹਨ ਸਿੰਘ

 ਦਿੱਲੀ &ndash ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ ਮੁੱੜ੍ਹ ਅਣਮਿੱਥੇ ਸਮੇਂ ਲਈ ਟੱਲ ਸਕਦਾ ਹੈ। ਇਸ ਸਬੰਧ &lsquoਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਹਾਲਾਂਕਿ ਬੀਤੇ 5 ਜਨਵਰੀ ਨੂੰ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ ਕੋ-ਆਪਸ਼ਨ ਦੀ ਮੀਟਿੰਗ ਸੱਦ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨ &lsquoਚੋਂ ਇਕ ਮੈਂਬਰ ਲਾਟਰੀ ਰਾਹੀ ਚੁੱਣ ਕੇ ਨਾਮਜਦਗੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਹੈ, ਪਰੰਤੂ 3 ਦਿੱਨ ਬੀਤ ਜਾਣ ਤੋਂ ਉਪਰੰਤ ਵੀ ਹੁੱਣ ਤੱਕ ਸਿੰਘ ਸਭਾ ਦੇ ਪ੍ਰਧਾਨ ਦੇ ਨਾਮ ਦਾ ਗਜਟ ਨੋਟੀਫੀਕੇਸ਼ਨ ਜਾਰੀ ਨਹੀ ਕੀਤਾ ਹੈ ਜਦਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਦਾ ਨੋਟੀਫੀਕੇਸ਼ਨ ਬੀਤੇ 6 ਜਨਵਰੀ ਨੂੰ ਤੁਰੰਤ ਜਾਰੀ ਕਰ ਦਿੱਤਾ ਸੀ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਸਰਕਾਰ ਦੀ ਭੂਮਿਕਾ ਨੂੰ ਸਵਾਲਾਂ ਦੇ ਘੇਰੇ &lsquoਚ ਖੜ੍ਹਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਨੋਟੀਫੀਕੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੇ ਬਗੈਰ ਕੀ ਕਾਰਜਕਾਰੀ ਬੋਰਡ ਦੀ ਚੋਣਾਂ 20 ਜਨਵਰੀ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਨ &lsquoਤੇ ਹੁਣ ਤੱਕ ਸਿੰਘ ਸਭਾ ਪ੍ਰਧਾਨ ਦਾ ਨੋਟੀਫੀਕੇਸ਼ਨ ਜਾਰੀ ਨਾ ਕਰਨ ਦੀ ਸਰਕਾਰ ਦੀ ਕੀ ਮੰਸ਼ਾ ਹੈ?
ਸ. ਇੰਦਰ ਮੋਹਨ ਸਿੰਘ ਨੇ ਇਸ ਸਬੰਧ &lsquoਚ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਦੀ ਨਾਮਜਦਗੀ ਸੰਬਧੀ 2 ਪਟੀਸ਼ਨਾਂ ਦਿੱਲੀ ਹਾਈ ਕੋਰਟ &lsquoਚ ਲੰਬਿਤ ਹਨ, ਜਿਨ੍ਹਾਂ ਦੀ ਸੁਣਵਾਈ ਆਗਾਮੀ 13 ਜਨਵਰੀ 2022 ਨੂੰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਅਦਾਲਤ ਦੀ ਅਗਲੇਰੀ ਸੁਣਵਾਈ &lsquoਚ ਕੋਈ ਫੈਸਲਾ ਹੋਣ ਦੀ ਆਸ ਘੱਟ ਲਗਦੀ ਹੈ ਕਿਉਂਕਿ ਕਾਨੂੰਨੀ ਨਿਯਮਾਂ ਦੇ ਮੁਤਾਬਿਕ ਲਾਟਰੀ ਰਾਹੀ ਚੁਣੇ ਨਵੇਂ ਪ੍ਰਧਾਨ ਨੂੰ ਵੀ ਅਦਾਲਤ ਵਲੌਂ ਇਨ੍ਹਾਂ ਲੰਬਿਤ ਪਟੀਸ਼ਨਾਂ &lsquoਚ ਇਕ ਵਿਰੋਧੀ ਧਿਰ ਬਣਾਉਨ ਦੇ ਆਦੇਸ਼ ਦਿੱਤੇ ਜਾ ਸਕਦੇ ਹਨ &lsquoਤੇ ਇਸ ਕਾਰਨ ਅਦਾਲਤ ਦੀ ਕਾਰਵਾਈ ਮੁੱੜ੍ਹ ਟੱਲ ਸਕਦੀ ਹੈ। ਸ. ਇੰਦਰ ਮੋਹਨ ਸਿੰਘ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤੀ ਕਾਰਵਾਈ ਟੱਲਣ ਕਾਰਨ ਅਦਾਲਤ ਵਲੋਂ ਇਨ੍ਹਾਂ ਪਟੀਸ਼ਨਾਂ ਦਾ ਨਿਬਟਾਰਾ ਹੋਣ ਤੱਕ ਦਿੱੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਬੀਤੇ 5 ਮਹੀਨੇ ਤੋਂ ਟੱਲ ਰਹੀਆਂ ਚੋਣਾਂ ਨੂੰ ਰੋਕਣ ਦੇ ਆਦੇਸ਼ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਹਾਲਾਤਾਂ &lsquoਚ ਦਿੱਲੀ ਕਮੇਟੀ ਦਾ ਕੰਮ-ਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦਾ ਹੈ।
ਇੰਦਰ ਮੋਹਨ ਸਿੰਘ,
ਮੋਬਾਇਲ: 9971564801