image caption: ਬਲਵਿੰਦਰ ਕੌਰ ਚਾਹਲ

ਮੈਂ ਭਵਿੱਖਬਾਣੀ ਕਰ ਦੇਵਾਂ, ਜੋ ਕਿਸਾਨ ਮੋਰਚੇ ਨੇ ਭਾਜਪਾ ਨਾਲ ਭਾਜੀ ਪਾਈ ਸੀ, ਹੁਣ ਮੋੜਨ ਦੇ ਦਿਨ ਆ ਗਏ, ਦਾਲ ਵਿੱਚ ਕੁਝ ਕਾਲਾ ਹੀ ਨਹੀਂ, ਕਾਲੇ ਕਾਨੂੰਨਾਂ ਵਾਂਗੂੰ ਸਭ ਕਾਲਾ ਹੀ ਹੈ ।

ਆਸ ਹੈ ਮਿਹਰਾਂ ਸਦਕਾ ਸਭ ਕੁਸ਼ਲ ਖੁਸ਼ ਅਤੇ ਸੁੱਖਾਂ ਵਿੱਚ ਹੋਵੇਗਾ, ਨਵੇਂ ਸਾਲ ਦੀ ਆਮਦ ਅਨੰਦਮਈ, ਰਹੱਸਮਈ ਹੋਵੇਗੀ, ਧੰਨਵਾਦੀ ਹੋਈਏ, ਨਾਲ ਹੀ ਪ੍ਰਣ ਭੀ ਕਰੀਏ ਆਪਾਂ ਭੀ ਦਾਤੇ ਦੀ ਤਰ੍ਹਾਂ ਜਗਤ ਤੇ ਸ਼ਾਂਤ ਰੱਖੀਏ ।
ਸਭ ਤੋਂ ਪਹਿਲਾਂ ਤਾਂ ਆਸਰਾ ਸਭ ਨੂੰ ਧਰਮ ਦਾ ਜਾਂ ਧੁਰੇ ਦਾ ਮੰਨਣਾ ਬਣਦਾ ਹੈ, ਗਾਡੀ ਰਾਹ ਇਹ ਹੀ ਹੈ ।
ਕੁਝ ਨੁਕਤੇ ਸਾਂਝੇ ਕਰੀਏ : ਅੱਜ ਪਤਾ ਨਹੀਂ ਕਿਉਂ ਇਕ ਰਿਵਾਜ਼ ਪ੍ਰਚੱਲਤ ਹੋ ਗਿਆ ਹੈ ਆਪਣੇ ਆਪ ਨੂੰ ਸਿੱਖਾਂ ਦੇ ਹਿਤੈਸ਼ੀ ਅਤੇ ਗੁਰਮੁਖ ਦੱਸਣ ਲਈ, ਅੱਖਰ, ਬਾਪੂ, ਪਿਉ, ਬਾਪ ਗੁਰੂ ਗ੍ਰੰਥ ਸਾਹਿਬ ਲਈ ਵਰਤਣ ਲੱਗ ਪਏ ਹਨ, ਭਾਵੇਂ ਪੁੰਗਰਿਆ ਤਾਂ ਜਦੋਂ ਤੋਂ ਜੀਵਤ ਗੁਰੂ ਪ੍ਰਮੰਨਿਆ ਹੈ, ਉਦੋਂ ਤੋਂ ਹੈ, ਪਰ ਰਵਿਦ ਕਿਵੇਂ, ਈਸਾਈ ਮੱਤ ਦਾ ਵਿਸ਼ਵਾਸ਼ ਹੈ ਕਿ ਜੀਸਸ ਮਸੀਹ ਪ੍ਰਭੂ (ਗੂਧ) ਦਾ ਸਪੁੱਤਰ ਹੈ ਅਤੇ ਉਨ੍ਹਾਂ ਦੀ ਧਾਰਮਿਕ ਹੋਲੀ ਬਾਈਬਲ ਵਿੱਚ ਅੱਖਰ ਫਾਦਰ  ਆਉਂਦਾ ਹੈ ਜਿਮੇ ਅਸੀਂ ਗੁਰੂ ਸ਼ਬਦ ਬੱਸ ਜੀ ਸਾਡੇ ਰੀਸ ਘੜੀਸੀਏ ਪੈ ਗਏ ਰਾਹ, ਮੰਨਣਾ ਹੈ ਕਿ ਮੁੱਢ ਦੇ ਧਰਮ ਤੋਂ ਸੇਧਾਂ ਲਈਏ, ਕੁਝ ਅਣਉਚਿਤ ਰੀਤਾਂ ਸੋਧ ਕੇ ਆਪਣੇ ਆਪਣੇ ਧਰਮ ਪੁਸਤਕਾਂ ਵਿੱਚ ਲਿਖੀਆਂ, ਨਵੇਂ ਧਰਮ ਕਰਕੇ ਸਾਡੇ ਗੁਰੂ ਗ੍ਰੰਥ ਸੰਗ੍ਰਿਹ ਵਿੱਚ ਦੇਖੋ ਕਿੰਨੇ ਪੁਰਾਣੇ ਦੇਵੀ ਦੇਵਤਿਆਂ, ਗੁਰੂ ਰਵਿਦਾਸ, ਭਗਤ ਸਭਨਾਂ ਦੇ ਵਿਚਾਰ ਖੋਜ ਕੇ ਅੰਕਿਤ ਕੀਤੇ ਹਨ, ਪਰ ਆਹ ਨਵੀਂ ਬੋਲੀ ਫੇਰ ਹਰ ਵੇਲੇ ਸਾਡੇ ਪਿਉ ਦੀ ਦਾੜ੍ਹੀ ਨੂੰ ਹੱਥ, ਪੱਗ ਨੂੰ ਹੱਥ, ਅਸੀਂ ਬਾਪੂ ਦੀ ਬੇਅਦਬੀ ਆਦਿ, ਮੈਂ ਸੱਚ ਲਿਖਾਂ ਮੇਰੀ ਤਾਂ ਕਲਮ ਭੀ ਇਹ ਅੱਖਰ ਲਿਖਣ ਲਈ ਰੁੱਕਦੀ ਹੈ, ਕੀ ਇਹ ਅਸੀਂ ਸਤਿਕਾਰ ਕਰਦੇ ਹਾਂ ਜਾਂ ਆਪ ਹੀ ਹਰ ਵੇਲੇ ਕਬੋਲ, ਅਸੱਭਿਅਕ ਭਾਸ਼ਾ ਬੋਲ ਬੋਲ ਆਪਣੇ ਆਪ ਹੀ ਤ੍ਰਿਸਕਾਰ ਕਰੀ ਜਾਂਦੇ ਹਾਂ, ਉਨੀ ਵਾਰ ਤਾਂ ਬੇਅਦਬੀ ਹੋਈ ਨਹੀਂ ਜਿੰਨੀ ਵਾਰ ਅਸੀਂ ਆਪ ਹੀ ਪ੍ਰਸਾਰਦੇ ਹਾਂ, ਕੀ ਸਾਡੀ ਉੱਚ ਸੰਸਥਾ ਜੋ ਪੂਰਨ ਵਿਦਵਤ ਹੈ ਇਹ ਪਹਿਲੂ ਵਿਚਾਰ ਨਹੀਂ ਸਕਦੀ ? ਕਿਉਂ ਫੁਰਮਾਣ ਨਹੀਂ ਕਿ ਭਾਈ ਦੁੱਖਦਾਇਕ ਹੈ ਤਾਂ ਲੇਖਕ, ਕਵੀ ਤੇ ਸੋਸ਼ਲ ਵਾਲੇ ਸ਼ਾਇਦ ਇਹਨੂੰ ਰੀਤ ਨਾ ਬਨਾਉਣ, ਲਿਖਤਾਂ ਲਈ ਬੜੇ ਹੋਰ ਵਿਸ਼ੇ ਹਨ । 
ਵਰਨਣਯੋਗ ਨੁਕਤਾ :- ਗੁਰੂ ਗ੍ਰੰਥ ਜੀ ਜੀਵਤ ਗੁਰੂ ਨਹੀਂ ਹਨ, ਇਹ ਕੁਝ ਕੁਮੱਤ, ਥੋੜ੍ਹੀ ਮੱਤ ਤੇ ਹੂੜ-ਮੱਤ ਹੈ ਹਰ ਜੀਵਤ ਸ਼ੈਅ ਸੰਸਾਰ &lsquoਤੇ ਨਾਸ਼ਵਾਨ ਹੈ, ਪਰ ਇਹ ਤਾਂ ਸਦੀਵੀ ਹਨ, ਗੁਰੂ ਗ੍ਰੰਥ ਸਿੱਖ ਧਰਮ ਦਾ ਖਜ਼ਾਨਾ ਹੈ ਜੋ ਸੂਝ-ਬੂਝ ਅਤੇ ਸੁਖਮਤਾ ਨਾਲ ਪੜ੍ਹਕੇ ਸੁਣਕੇ ਅਤੇ ਵਿਚਾਰ ਕੇ ਜੀਵਨ ਲਈ ਚਾਨਣ ਤੇ ਰਾਹ ਹੈ, ਜੀਵਨ ਦੀ ਫਿਲਾਸਫੀ ਹੈ, ਜਿੰਨਾ ਕੁ ਕਿਸੇ ਕੋਲੋਂ ਉਸ ਉੱਤੇ ਚੱਲ ਹੁੰਦਾ ਹੈ ਯਤਨ ਕਰੀਏ, ਲਾਭ ਲਈਏ, ਪਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਸੰਸਾਰ ਲਈ ਹੈ, ਫੇਰ ਕਈ ਦੂਜੇ ਧਰਮ ਚੰਗਾ ਨਹੀਂ ਮਨਾਉਣਗੇ, ਅਸੀਂ ਭੀ ਨਾ ਮਨਾਈਏ, ਮੇਰੇ ਵਿਚਾਰ ਹਨ ਗੋਸ਼ਟੀ ਕਰ ਲਵੋ ਸਭ ਦਾ ਭਲਾ ਹੈ ਇਸ ਵਿੱਚ, ਸ਼ਾਇਦ ਦੁਬਿਧਾ ਦੂਰ ਤੇ ਬੇਅਦਬੀਆਂ ਭੀ ਰੁੱਕ ਜਾਣ, ਕਿਸੇ ਨੂੰ ਠੇਸ ਨਹੀਂ ਲੱਗੂ ਤਾਂ ਰੋਹ ਨਹੀਂ ਚੜੂ ਤਾਂ ਕਿਉਂ ਕੋਈ ਰੋਗੀ, ਢੋਂਗੀ ਜਾਂ ਲਾਲਚੀ ਲੱਭਦੇ ਫਿਰਨਗੇ, ਪਹਿਲੂ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਨੂੰ ਸੁਪਰੀਮ ਕੋਰਟ ਭੀ ਮਾਨਤਾ ਦੇ ਚੁੱਕੀ ਹੈ, ਭਾਈ ਪੁਚੀਦਾ, ਸੰਜੀਦਾ ਅਤੇ ਨਾਜ਼ੁਕ ਕੇਸ ਹੋਣ ਕਰਕੇ ਹੀ ਕੋਰਟ ਨੇ ਤੁਹਾਡੀ ਦਲੀਲ ਮੰਨੀ, ਉਨ੍ਹਾਂ ਨੂੰ ਭਲਾ ਕੀ ਤਕਲੀਫ ਹੈ ਤੁਸੀਂ ਜੋ ਮਰਜ਼ੀ ਪ੍ਰਚਾਰੋ, ਜਦੋਂ ਵਾਰੀ ਆਉੂ ਕਾਨੂੰਨ ਦੀ ਜਿਮੇ ਬੇਅਦਬੀ ਮਾਮਲੇ ਵਿੱਚ ਸੋਧੇ ਵੱਢੇ ਟੁੱਕੇ ਵਿਅਕਤੀ ਦੀ ਤਾਂ ਕੀ ਕੋਰਟ ਇਹਨੂੰ ਕਤਲ ਨਹੀਂ ਮੰਨੂਗੀ ? ਬਾਰਡਰੀ ਸੋਧੇ ਤੇ ਨਿਹੰਗ ਸਿੰਘ ਫੇਰ ਜੇਲ੍ਹ ਵਿੱਚ ਕਿਉਂ ਹਨ ? ਆਪੇ ਮੱਥਾ ਟੇਕ ਕੇ ਬੁੱਢ-ਸੁਹਾਗਣ ਕਹਿਣ ਤੇ ਕਿਸੇ ਨੂੰ ਕੀ ਇਤਰਾਜ਼ ?
ਲੱਗਦੇ ਹੱਥ ਮੈਂ ਆਪਣੀ ਜਾਣਕਾਰੀ ਤਿੱਖੀ ਕਰ ਲਵਾਂ :-ਦਰਬਾਰ ਸਾਹਿਬ ਵਿੱਚ ਪਵਿੱਤਰ ਸਰੋਵਰ ਵਿੱਚ ਤਾਂ ਮੰਨਦੇ ਹਾਂ ਕਿ ਨਾਹਤਿਆਂ ਸੁੱਖ ਦੁੱਖ ਦੂਰ, ਸ਼ੁੱਧ ਤੇ ਬੰਦਾ ਅਰੋਗ ਹੁੰਦਾ ਹੈ, ਫੇਰ ਕੀ ਪਵਿੱਤਰ ਜਲ ਵਿੱਚ ਗੁਟਕੇ ਦਾ ਸੁੱਟਣਾ ਜਾਂ ਤਾਰਨਾ ਬੇਅਦਬੀ ਕਿਉਂ ? ਜਲ ਪ੍ਰਵਾਹ ਤਾਂ ਮ੍ਰਿਤਕ ਦੇਹਾਂ ਭੀ ਕੀਤੀਆਂ ਜਾਂਦੀਆਂ ਹਨ, ਹੁਣ ਵਿਸ਼ਾ ਬਦਲੀਏ, ਪੰਜਾਬ ਵਿੱਚ ਬੁੜ੍ਹੀ ਦਾ ਝਾਟਾ ਖਿਲਰ ਗਿਆ ਹੈ, ਪਤਾ ਨਹੀਂ ਕਿਵੇਂ ਵਾਹਿਆ ਜਾਊ, ਸਾਰਾ ਭੜਥੂ ਬਲਵੀਰ ਸਿੰਘ ਰਾਜੇਵਾਲ ਨੇ ਹੀ ਪਾਇਆ, ਪਹਿਲਾਂ ਬਾਰਡਰਾਂ ਤੇ ਤਾਨਾਸ਼ਾਹੀ ਚਲਾਈ, ਹੁਣ ਪੰਜਾਬ ਵਿੱਚ ਕਿਵੇਂ ਹੁਕਮ, ਕੋਈ ਸਿਆਸੀ ਨੇੜੇ ਨਹੀਂ ਲੱਗਣ ਦੇਣਾ, ਭਾਵੇਂ ਆਪ ਦੇ ਕਈ ਚੋਣਮੇ ਪੁਰਸ਼ ਦੇਖੇ ਗਏ ਸਨ, ਸ਼੍ਰੀ ਮਾਨ ਜੀ ਆਪ ਦੇ ਨੇੜੇ ਨੇੜੇ ਕੱਟੇ ਵੱਛੇ ਬੰਨਦੇ ਸਨ, ਹੁਣ ਸੋਚੋ ਇਕ ਦਿਨ ਪਹਿਲਾਂ ਤਾਂ ਆਖੇ ਹਾਲੇ ਮੋਰਚੇ ਨੇ ਫੈਸਲਾ ਨੀ ਕੀਤਾ ਤੇ ਦੂਜੇ ਦਿਨ ਪਾਰਟੀ ਦਾ ਨਉਂ ਤੇ ਨਾਲ ਹੀ ਕਿਵੇਂ ਬੋਰਡ ਭੀ ਬਣ ਗਏ ਤੇ ਗੱਡੇ ਭੀ ਗਏ, ਹਾਲੇ ਆਹ ਕ੍ਰਿਤੀ ਲੇਖਕ ਬਾਲੀ ਜੀ ਲਿਖਦੇ ਹਨ ਕਿ ਸਿਆਸੀ ਪਾਰਟੀਆਂ ਨੇ ਬੇੜਾ ਗਰਕ ਕੀਤਾ ਹੈ, ਭਾਈ ਭਾਗੀਦਾਰ ਤਾਂ ਤੁਸੀਂ ਹੋ ਜੋ ਅੱਖੋਂ ਲਾਮੇ ਨੂੰ ਸੁਜਾਖਾ ਸਿੰਘ ਤੇ ਅੰਨੇ ਨੂੰ ਸੂਰਮਾ ਸਿੰਘ ਆਖਣ ਵਾਲੇ ਲੇਖਕ ਹੋ, ਹੁਣ ਰਾਜੇਵਾਲ ਗ੍ਰੰਥੀ ਹੈ ਸਿਆਸੀ ਨਹੀਂ ? ਕਿਰਤੀ ਕਾਮਰੇਡ ਕਦੇ ਸੁਹਿਰਦ ਨਹੀਂ ਹੁੰਦੇ ਚਤੁਰ ਤੇ ਘਨੁੱਤਰੀ ਇਤਿਹਾਸ ਫਰੋਲ ਲਵੋ, ਪੰਜਾਬ ਵਿੱਚ ਕਿਹੜੇ ਪਾਸੇ ਬੇੜਾ ਗਰਕ ਹੈ ? ਤੁਸੀਂ ਐਮੇ ਹਰ ਇਕ ਹਿਸ਼ਤ ਕਹਿੰਦੇ ਫਿਰਦੇ ਹੋ, ਕਦੀ ਕਉਂ ਬਨੇਰੇ ਤੇ ਬੈਠ ਜਾਵੇ ਤਾਂ ਡਰ ਕੇ ਅਹਾਤ ਅਹਾਤ ਕਰਨ ਵਾਲੇ ਜੇਲ੍ਹਾਂ ਕੱਟਣ ਵਾਲਿਆਂ ਨੂੰ ਗਰਕ ਕਰਨੇ ਦੱਸਣ ਜੋਗੇ ਜੋ ਹੋ ਗਏ ।
ਮੈਂ ਭਵਿੱਖਬਾਣੀ ਕਰ ਦੇਵਾਂ, ਜੋ ਕਿਸਾਨ ਮੋਰਚੇ ਨੇ ਭਾਜਪਾ ਨਾਲ ਭਾਜੀ ਪਾਈ ਸੀ, ਹੁਣ ਮੋੜਨ ਦੇ ਦਿਨ ਆ ਗਏ, ਸਿਰ, ਮੂੰਹ ਤੇ ਹੱਥ ਵਾਰੋ ਵਾਰੀ, ਕਿਸਾਨਾਂ ਨੇ ਲਾਹਾ ਲਿਆ, ਹੱਥਾਂ ਤੇ ਮੂੰਹ ਤੋਂ ਜੱਗ ਦੀ ਚੱਲੀ ਮੰਦ ਭਾਸ਼ਾ ਕੀ ਬੁਲਾਰੇ, ਕੀ ਕਵਿਤਾ, ਕੀ ਗੀਤਕਾਰ, ਕੀ ਮਾਈਆਂ ਦੇ ਸਿਆਪੇ ਰੋਣ ਪਿੱਟਣ ਯਾਨੀ ਚੰਗੀਆਂ ਫਿਲਮਾਂ ਬਣਾਈਆਂ, ਅਗਲੇ ਸਬਰ ਨਾਲ ਪੰਜਾਬ ਵਿੱਚ ਕੁੱਟਾਂ ਮਾਰਾਂ, ਨੰਗੇਜ ਲੀੜੇ ਪੜਵਾਉਂਦੇ ਰਹੇ, ਹੁਣ ਉਹ ਸਿਰ ਦੀ ਵਰਤੋਂ ਕਰਨਗੇ, ਭਾਈ ਰਾਜੇਵਾਲ ਤਾਂ ਲਾਂਬੂ ਲਾ ਕੇ ਨੇਤਾਗਿਰੀ ਦੀ ਕੁਰਸੀ ਤੇ ।
ਤਰੀਕਾਂ ਭੁਗਤਣਗੇ ਨੀ ਤੇਰੇ ਮਾਪੇ, ਭਾਵੇਂ ਕਿਸਾਨ ਆਗੂ ਭੀ ਹੁਣ ਰਾਜੇਵਾਲ ਦੇ ਵਲ ਕੱਢਣਗੇ, ਜਿਨ੍ਹਾਂ ਨੂੰ ਧੋਖੇ ਦਿੱਤੇ ਲੱਗ ਪਏ ਕੀਰਨੇ ਪੈਣ, ਮੇਰਾ ਸੁਝਾਉ ਹੈ ਕਿ ਵਿਰੋਧੀ ਭੀ ਹੁਣ ਚੜੂਨੀ ਤੇ ਰਾਜੇਵਾਲ ਨੂੰ ਆਖਣ ਲਿਖੋ ਮੈਨੀਫੈਸਟੋ ਵਿੱਚ ਕਿ ਹਰਿਆਣਾ ਪਾਣੀ ਨਹੀਂ ਮੰਗੂ, ਚੰਡੀਗੜ੍ਹ ਛੱਡ ਬਿਨਾਂ ਕਿਸੇ ਦਿੱਕਤ ਦੇ ਕਿਉਂ ਕਿ ਹਰਿਆਣੇ ਦੇ ਛੋਟੇ ਭਰਾ ਇਨ੍ਹਾਂ ਨਾਲ ਖੜ੍ਹਨਗੇ, ਆ ਜੂ ਨਾਨੀ ਚੇਤੇ, ਕਿਵੇਂ ਹਰਿਆਣੇ ਦੇ ਪੰਜਾਬ ਵਿੱਚ ਚੋਣਾਂ ਲੜਨ ।
ਰਾਜਨੀਤੀ, ਬਦਨੀਤੀ ਅਤੇ ਕੁਟਲ ਨੀਤੀ, ਪੈ ਗਏ ਰਾਹ ਹੁਣ ਛਿੱਤੇ ਹੁੰਦੇ ਕਹਿੰਦੇ ਲੋਕਾਂ ਦੇ ਆਖੇ ਨਿੱਤਰੇ ਹਾਂ, ਪੱਤਰਕਾਰਾਂ ਤੋਂ ਭੱਜਦੇ ਕਾਰ ਵਿੱਚ ਬੈਠ ਗਏ ਰਾਜੇਵਾਲ ਅਖੇ ਭੁੱਖੇ ਸੀ ਰੋਟੀ ਖਾਣੀ ਸੀ, ਬੁਲਾਰਾ ਹਰਮੀਤ ਸਿੰਘ ਕਾਦੀਆਂ ਬਣਾ ਤਾ ਤੇ ਦੂਜਾ ਆਪ ਝੂਠਾ ਜਿਹਾ ਹੋਇਆ ਬੈਠਾ, ਕੋਈ ਪਤਾ ਨਹੀਂ ਗੱਠਜੋੜ ਕੀਹਦੇ ਨਾਲ ਕਰੂ, ਅੱਗੇ ਕਿਹੜੇ ਜਬਾਨ ਤੇ ਖਰਾ ਹੈ, ਲੋਕੀ ਮਗਰ ਲੱਗ ਮੌਰ ਭਨਾਉਣਗੇ, ਪੈਂਤੜੇ ਬਦਲਣੇ ਤਾਂ ਅੱਗੇ ਘੱਟ ਸੀ ਇਹ ਬੰਦਾ ਤਾਂ ਪਹਿਲੇ ਦਿਨ ਤੋਂ ਚਾਨਕੀਆ ਹੈ, ਪੰਜਾਬ ਦੇ ਭਾਗ ਮਾੜੇ, ਵਿਚਾਰੇ ਪੇਂਡੂ ਪੁਚਕਾਰੇ ਗਏ ਪਰ ਜੇ ਜੱਟ ਭੂਤਰ ਗਏ ਲਾਹ ਦੇਣਗੇ ਕੰਜ ਸਾਰੀ ।
ਸਿਆਸਤ ਤਾਂ ਰਿਆਸਤ ਬਣਦੀ ਜਾ ਰਹੀ ਹੈ, ਗੱਲ ਦਰਬਾਰ ਸਾਹਿਬ ਅੰਦਰ ਫੜੇ ਗਏ ਨੌਜਵਾਨ ਦੇ ਕਤਲ ਤੇ ਅਤੇ ਕੋਈ ਭੀ ਪੂਰੀ ਜਾਣਕਾਰੀ ਹਾਸਲ ਕਰਨ ਤੇ ਸ਼ੰਕੇ ਸਬੂਤ ਹਨ ਕਿ ਹੱਥ ਕਿਹੜੀਆਂ ਤਾਕਤਾਂ ਦਾ ਹੋ ਸਕਦਾ ਹੈ, ਭੰਬਲਭੂਸਾ ਖੜ੍ਹਾ ਕਰਨਾ ਦਿੱਲੀ ਅਕਾਲੀ ਦਲ ਸਰਨਾ ਭਰਾਵਾਂ ਦਾ, ਬਾਦਲ ਸਰਕਾਰ ਵੇਲੇ ਦੇ ਬੇਅਦਬੀ ਸ਼ਾਮਿਲ ਕੱਢ ਧਰੋ ਗੋਹਾ, ਮਿੱਟੀ, ਪਰੋ੍ਹਲਾ, ਪਾਡੂੰ ਅਤੇ ਕੁੱਲ੍ਹੀ ਰਲ੍ਹਾ ਦਿਉ ਕਿੰਨੀ ਕੁ ਸੂਝ ਸੰਜੀਦਗੀ ਅਤੇ ਚਿੰਤਾ ਦਮਨ ਹੈ ? ਜਾਂਚ ਭਾਵੇਂ ਸ਼੍ਰੋਮਣੀ ਕਮੇਟੀ ਦੀ ਹੋਵੇ ਜਾਂ ਸਰਕਾਰੂ ਗੁੱਥੀ ਤਾਂ ਸੁਲਝ ਸਕਦੀ ਹੀ ਨਹੀਂ, ਜਦੋਂ ਮੁੱਦਾ ਹੀ ਮੁਕਾ ਦਿੱਤਾ, ਸਵਾਲ ਹੈ ਕਿਉਂ ? ਭਾਵਨਾ ਅਧੀਨ ਆਖ ਕੇ ਛੁਟਕਾਰਾ ਨਹੀਂ, ਮਨੁੱਖੀ ਅਧਿਕਾਰ ਭੀ ਕੋਈ ਧਾਰਾ ਹੈ, ਹਾਂ ਲਮਕਾ ਜਰੂਰ ਸਕਦੇ ਹਨ । ਗੱਲ ਦੇਖੋ ਹੁਣ ਸੋਧਾ ਅੱਖਰ ਮੱਧਮ ਪੈ ਰਿਹਾ ਹੈ, ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੀ ਗੋਸ਼ਟੀ ਵਿੱਚੋਂ ਸਾਹਮਣੇ ਨਹੀਂ ਆਉਣਗੇ ਸ਼ੇਰ ਬੱਗੇ ਜਿਨ੍ਹਾਂ ਕਤਲ ਕੀਤਾ, ਕਾਨੂੰਨ ਕਦੇ ਤਾਂ ਕੰਮ ਕਰੂਗਾ, ਚੇਤੇ ਰਹੇ ਕੇਸਗੜ੍ਹ ਮਾਮਲੇ ਤੇ ਗਿਆਨੀ ਰਘਬੀਰ ਸਿੰਘ ਨੇ ਆਖਿਆ ਸੀ ਕਿ ਥਾਂ ਤੇ ਹੀ ਮਾਰ ਦੇਣਾ ਬਣਦਾ ਸੀ, ਨੌਕਰੀਆਂ ਪਿਆਰੀਆਂ ਹਨ ਬੜ੍ਹਕਾਂ ਭੀ ਪੈਸੇ ਦੇ ਸਿਰ ਵਜਦੀਆਂ ਹਨ, ਜਦੋਂ ਪਤਾ ਲੱਗ ਜਾਵੇ ਕਿ ਲਾਲੇ ਪੜਨਗੇ ਫੇਰ ਪਿਛਲਖੋੜੀ ਹੀ ਸਹੀ, ਧਰਮ ਦੇ ਉੱਤੇ ਮਾਰੂ ਅਸਰ ਦੀ ਕੋਈ ਪ੍ਰਵਾਹ ਨਹੀਂ, ਹੁਣ ਦੇਖੋ ਵੱਡੀ ਇਕੱਤਰਤਾ ਵਿੱਚ ਕੀ ਪੀਪਨੀ ਬੱਜੂ ।
ਪੰਜਾਬ ਵਿੱਚ ਤਾਂ ਬਾਲੂ ਰੇਤ ਤਪੇ ਵਿੱਚ ਥਲਦੇ ਜੀਉ ਜਉ ਭੁੱਨਣ ਭਠਿਆਰੇ, ਸਿਦਕ ਦੇਖਦੇ ਜਾਉ । ਹਾਏ ਨੀ ਬੇਬੇ ਹੋਣੀਏ, ਜੋੜੀ ਨੂੰ ਮੇਲੇ ਜਾਣ ਦੇ । ਚੱਲੇ ਕਿਸਾਨ ਆਗੂ ਝੱਗੇ ਚੁੰਨੀਆਂ ਚੱਕ, ਮੈਂ ਪਹਿਲੇ ਦਿਨ ਤੋਂ ਲਿਖ ਰਹੀ ਸੀ ਕਿ ਇਹ ਸਿਆਸੀ ਡੱਡੂ ਨੇ ਉਘੜ ਗਏ ਪਾਜ ਸੰਯੁਕਤ ਸਮਾਜ ਮੋਰਚਾ ਭਲਾ ਚੋਣਾਂ ਲੜਨ ਲਈ ਮੋਰਚਾ ਹੁੰਦਾ ਹੈ ? ਚਲੋ ਮੋਰਚਾ ਪਾਰਟੀ ਆਖ ਲੈਂਦੇ ਤਾਂ ਥੋੜ੍ਹਾ ਸੋਂਹਦਾ ਸੀ, ਗੱਲ ਕੀ ਹੋਣੇ ਤਾਂ ਹੁਣ ਠੱੁਸ ਪਏ ਨੇ, ਮੂੰਹ ਲਮਕੇ ਨੇ, ਸ਼ਰਮ ਭੀ ਆਉਂਦੀ ਹੋਵੇਗੀ ਪਰ ਲੱਗਦਾ ਹੈ ਹਾਲੇ ਭੱਜਦੇ ਫਿਰਦੇ ਨੇ ਨੀਅਤ ਪਹਿਲੇ ਦਿਨ ਤੋਂ ਹੀ ਸੀ, ਇਕ ਬੜਾ ਚਤੁਰ ਆਗੂ ਆਖੇ ਮੈਂ ਕਦੋਂ ਕਿਹਾ ਮੈਂ ਕੁਝ ਬਨਣਾ ਤਾਂ ਕੀ ਹੈ ਜੇ ਚੋਣਾਂ ਲੜਨਗੇ ਆਦਿ, ਕਈ ਤਾਂ ਪੰਡ ਕਾਹਲੀ ਸਟੇਜ ਤੇ ਬੜੇ ਵਿਧਾਇਕਾਂ ਵਾਂਗੂ ਹੀ ਬੋਲਣ ਉਧਰ ਕੁਝ ਸੁਹਿਰਦ ਆਗੂ ਕਹਿੰਦੇ ਆਉਣ ਦਿਉ ਪਿੰਡਾਂ ਵਿੱਚ, ਠੀਕ ਹੈ ਲੋਕਾਂ ਨੇ ਤੂਣ ਤਾਂ ਚਾੜ੍ਹੀ ਹੀ ਸੀ ਕਿ ਹੁਣ ਚੋਣਾਂ ਲੜੋ, ਪਰ ਕਿਸੇ ਦੇ ਆਖੇ ਖੂਹ ਵਿੱਚ ਛਾਲ ਮਾਰਦਾ ਹੈ ਕੋਈ ? ਅਮਰੀਕਾ ਤੋਂ ਕੋਈ ਵਰਤਾਂਤ ਸਿੰਘ ਜੋ ਡਾਕਟਰੀ ਦੀ ਸੇਵਾ 6 ਮਹੀਨੇ ਬਾਰਡਰ ਤੇ ਕਰਕੇ ਗਿਆ, ਜਾਂਦਾ ਹੀ ਪੰਜਾਬ ਦੇ ਸਭ ਸਿਆਸੀ ਕਾਰਕੁੰਨਾਂ ਨੂੰ ਚੋਰ ਠੱਗ ਦੱਸ ਕੇ ਕਿਸਾਨਾਂ ਨੂੰ ਉਕਸਾ ਰਿਹਾ ਹੈ ਕਿ ਚੋਣ ਲੜੋ, ਕੀ ਇਹ ਬੰਦਾ ਸੇਵਾ ਕਰਦਾ ਸੀ ਜਾਂ ਅੰਦਰੋਂ ਅੰਦਰੀ ਸਿਆਸਤ ਦੀ ਗੁੜ੍ਹਤੀ ਦਿੰਦਾ ਸੀ ? ਦਾਲ ਵਿੱਚ ਕੁਝ ਕਾਲਾ ਹੀ ਨਹੀਂ, ਕਾਲੇ ਕਾਨੂੰਨਾਂ ਵਾਂਗੂੰ ਸਭ ਕਾਲਾ ਹੀ ਹੈ । 
ਮੇਰੀ ਸੋਝੀ ਕਹਿੰਦੀ ਹੈ ਕਿ ਪੰਜਾਬ ਲਈ ਗਮਗੀਨ ਤੇ ਚਿੰਤਕ ਤਾਂ ਕੋਈ ਭੀ ਦਿਸਦਾ ਨਹੀਂ, ਸਭ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ, ਕਈ ਤਾਂ ਏਜੰਸੀਆਂ ਤੋਂ ਮੂੰਹ ਮਿੱਠਾ ਕਰਵਾਊਣ ਲਈ ਹਿਤੈਸ਼ੀ ਬਣੇ ਹੋਏ ਹਨ, ਵਿਦੇਸ਼ਾਂ ਵਿੱਚੋਂ ਸ਼ਹਿ ਲਾਈ ਬੈਠੇ ਭੀ ਬੜੇ ਉਤਾਵਲੇ ਹਨ ਧੰਨ ਦੀ ਘਾਟ ਹੈ ? ਬੇਅਦਬੀਆਂ ਕਾਂਡ ਭੀ ਕੋਈ ਹਿਰਦੇ ਵੇਦਨਾ ਵਲੂੰਧਰਨਾ, ਬਹੁਤਾ ਦੁੱਖ ਨਹੀਂ ਜਿੰਨਾ ਆਪਣੀ ਚੌਧ੍ਹਰ ਚਮਕਾਉਣਾ ਹੈ, ਚਲੋ ਆਪਾਂ ਹੁਣ ਉਹ ਛੱਡ ਆਪਣੇ ਦੇਸ਼ ਦੀ ਗੱਲ ਜੋੜੀਏ, ਕ੍ਰਿਸਮਿਸ ਵਾਲੇ ਦਿਨ ਕੋਈ ਸਾਊਥੈਂਪਟਨ ਦੇ ਅਮੀਰ ਨਗਰੀ ਵਿੱਚ ਵੱਸਦੇ ਪੰਜਾਬੀ ਸਿੱਖ ਗੋਤ ਚੈਹਿਲ ਲਿਖਿਆ ਹੈ, ਦੇ 19 ਸਾਲਾ ਪੁੱਤਰ ਨੇ ਸ਼ਾਹੀ ਘਰਾਣੇ ਦੇ ਮਹਿਲਾਂ ਵਿੱਚ ਘੁੱਸ ਕੇ ਕਰੋਸਬੋਅ ਲਿਜਾ ਕੇ ਹੁਲੀਆ ਸਟਾਰ ਵਾਰਜ ਵਰਗਾ ਬਣ ਕੇ ਕਹਿੰਦਾ ਮੈਂ ਤਾਂ ਮਹਾਰਾਣੀ ਦਾ ਕਤਲ ਕਰਨਾ ਸੀ ਕਿਉਂਕਿ ਪੰਜਾਬ ਵਿੱਚ 100 ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ ਅੰਗ੍ਰੇਜ਼ ਹਕੂਮਤ ਨੇ ਮੈਸਾਕਰ ਕੀਤਾ ਸੀ, ਫੜ੍ਹੇ ਜਾਣ ਤੇ ਪੁਲਸ ਨੇ ਮੈਂਟਲ ਕੇਸ ਵਿੱਚ ਦਰਜ ਕੀਤਾ ਹੈ, ਅਸੀਂ ਪੰਜਾਬ ਵਿੱਚ ਸਿੱਖ ਸਫਾ ਆਖਦੀਆਂ ਹਨ ਕਿ ਪੁਲਸ ਬਹਾਨਾ ਘੜਦੀ ਹੈ ਪਰ ਮੰਨਣਾ ਚਾਹੀਦਾ ਹੈ ਕਿ ਮੈਂਟਲ ਪੁਰਜਾ ਹਰ ਇਕ ਦੇ ਸਿਰ ਵਿੱਚ ਹੁੰਦਾ ਹੈ, ਕਈਆਂ ਦੇ ਚੰਗਾ ਤੇ ਕਈਆਂ ਦੇ ਭੈੜਾ, ਪਰ ਸਾਨੂੰ ਇਸ ਪਾਸੇ ਧਿਆਨ ਜਰੂਰ ਮਾਰਨਾ ਬਣਦਾ ਹੈ ਕਿ ਕੋਈ ਭੀ ਸਾਧਾਰਨ ਬੰਦਾ ਅਜਿਹਾ ਕਾਰਾ ਨਹੀਂ ਕਰਦਾ, ਕਰਵਾਉਣ ਵਾਲੇ ਫੜਦੇ ਹੀ ਉਸ ਦਮਾਗ ਨੰੂ ਹਨ, ਚਤੁਰ ਹੁੰਦੇ ਹਨ । ਮੈਂ ਸਾਡੇ ਸਿੱਖ ਮੁੰਡੇ ਦੇ ਇਸ ਕੰਮ ਤੋਂ ਇਹ ਸੋਚਦੀ ਹਾਂ ਕਿ ਸਿੱਖ ਸਭੀ ਇਸ ਦੇਸ਼ ਵਿੱਚ ਸ਼ਲਾਘਾਯੋਗ ਨਹੀਂ ਰਹਿਣੀ ਭਵਿੱਖ ਦੇ ਲਈ ਸ਼ੱਕੀ ਤੇ ਆਪਸੀ ਤਣਾਅ ਭਰਪੂਰ ਸਾਨੂੰ ਆਪਣੇ ਪ੍ਰਚਾਰ ਪ੍ਰਸਾਰ ਵੱਲ ਡੂੰਘਾ ਵਿਚਾਰ ਕਰਨਾ ਹੋਵੇਗਾ, ਸਾਰਾ ਦਿਨ ਪੰਜਾਬ ਕਾਰਨ ਬਣਦਾ ਹੈ, ਕੁਝ ਜਥੇਬੰਦੀਆਂ ਅਤੇ ਮੀਡੀਆ ਜ਼ਿੰਮੇਵਾਰ ਹੈ, ਮੋਹ ਭੀ ਰਾਹ ਰਾਹ ਦਾ ਹੀ ਕਾਰਗਰ ਹੁੰਦਾ ਹੈ । ਬਹੁਲਤਾ ਹਰ ਸ਼ੈਅ ਦੀ ਮਾੜੀ ਹੁੰਦੀ ਹੈ । ਮੰਨਣਾ ਪਵੇਗਾ ਕਿ ਹਰ ਵਿਅਕਤੀ ਵਿੱਚ ਗੁਣ ਅਉਗਣ ਹੁੰਦੇ ਹਨ, ਬਹੁਤੇ ਅਉਗਣ ਮਾਰੂ ਬਣ ਜਾਂਦੇ ਹਨ, ਗੁਣ ਲਕੋ ਦਿੰਦੇ ਹਨ, ਅੱਜ ਕੱਲ੍ਹ ਪੰਜਾਬ ਦੀਆਂ ਖ਼ਬਰਾਂ ਵਿੱਚ ਨਵਜੋਤ ਸਿੰਘ ਸਿੱਧੂ ਸੁਰਖੀ ਵਿੱਚ ਹਨ, ਪ੍ਰਿਥਮੇ ਵਿੱਚ ਤਾਂ ਕਾਂਗਰਸ ਵਿੱਚ ਭੜਦੋਹਲ, ਕਪਤਾਨ ਸਾਹਿਬ ਦੀ ਛੁੱਟੀ ਪਰ ਬੰਕਾਂ ਨਾ ਜੁੜੀਆਂ, ਬੱਸ ਕੀ ਸੀ ਹੁਣ ਤਾਂ ਹਰ ਕੋਈ ਬਚ ਕੇ ਰਹੇ, ਕਾਂਗਰਸੀ ਨੰਠਣ ਲੱਗੇ, ਪੁਲਸ ਨੂੰ ਭੀ ਭੰਡਤਾ, ਕੱਲ੍ਹ ਕਹਿੰਦੇ ਹਿੰਦੂ ਧਰਮ ਨੂੰ ਗੁੱਗਾ ਜਾਹਰ ਪੀਰ ਨੂੰ ਪਤਾ ਨਹੀਂ ਕੀ ਆਖ ਧਰਿਆ, ਮੇਰਾ ਨਿਰਣਾ ਹੈ ਕਿ ਸਿੱਧੂ ਸਿੰਘ ਇਕ ਰੋਡੀ ਖਿਡਾਰੀ ਸੀ, ਫੇਰ ਟੀ।ਵੀ। ਤੇ ਟਿੱਚਰਾਂ ਨਾਲ ਹੀਰੋ ਬਣ ਗਿਆ, ਉਹ ਸਿਆਸਤ ਦੇ ਫਿੱਟ ਨਹੀਂ, ਹੁਣ ਗਾਂਧੀ ਪਰਿਵਾਰ ਦਾ ਭੀ ਥੱਲਾ ਲੁਆਊ, ਨਵੇਂ ਸਾਲ ਚੋਣ ਵਿੱਚ ਗੱਲ ਯਾਦ ਆ ਗਈ, ਸਾਡੇ ਵੇਲੇ ਹਾਕੀ ਦੀ ਬੜੀ ਹੀ ਅਵੱਲ ਨੰਬਰ ਖਿਡਾਰਨ ਹੁੰਦੀ ਸੀ, ਪਰ ਕੋਚ ਕਦੀ ਭੀ ਟੋਕਦੇ ਨੀ ਸੀ, ਮੇਰਾ ਖਿਆਲ ਹੈ ਸਾਡੇ ਵੇਲੇ ਦੀਆਂ ਖਿਡਾਰਨਾਂ ਜਰੂਰ ਹੀ ਸਮਝ ਗਈਆਂ ਹੋਣਗੀਆਂ, ਮੈਂ ਕੀਹਦੀ ਗੱਲ ਕਰਦੀ ਹਾਂ, ਸੀ ਤਾਂ ਜੱਟੀ ਪਰ ਸਿੱਧੂ ਨਹੀਂ, ਗਿੱਲ ਸੀ, ਪਰ ਗੁੱਸਾ ਜੁੱਸਾ ਬਰਾਬਰ ਉਮਰ ਨਾਲ ਬੰਦਾ ਬਦਲਣਾ ਚਾਹੀਦਾ ਹੈ, ਹੁਣ ਪਤਾ ਨਹੀਂ ਪੰਜਾਬ ਦਾ ਕੀ ਹੁਲੀਆ ਬਨਣਾ ਹੈ, ਘੱਟ ਕੋਈ ਨਹੀਂ ਸਭ ਕਾਟੋਆਂ ਦੀਆਂ ਆਦਤਾਂ ਅਖੇ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ ਐ । ਲੱਭਣੇ ਨਹੀਂ ਹੁਣ ਧਤੂਰਾ ਪੀਤੇ ਫਿਰਦੇ ਹਨ, ਵਫ਼ਾਦਾਰੀਆਂ ਅਲੋਪ ਸਾਰੀਆਂ ਪਾਰਟੀਆਂ ਦੀ ਤਾਣੀ ਉਲਝੀ ਪਈ ਹੈ, ਲੋਕਾਂ ਨੂੰ ਸਿਧਰੇ ਸਮਝ ਰਹੇ ਹਨ ।
ਹੈਰਾਨੀ ਹੋਈ ਜਦੋਂ ਇਕ ਆਈ।ਏ।ਐੱਸ। ਅਫਸਰ ਪ੍ਰਮੰਨਿਆ ਹੋਇਆ ਭਾਵੇਂ ਕੁਝ ਵਰੇ੍ਹ ਆਪ ਮਾਨ-ਅਕਾਲੀ ਦਲ ਵਿੱਚੋਂ ਚੋਣ ਭੀ ਲੜ ਚੁੱਕਿਆ ਹੈ, ਆਖੇ ਚੈਪਟਰ 34 ਵਿੱਚ ਕਾਨੂੰਨ ਹੈ ਕਿ ਬੇਅਦਬੀ ਵਰਗੇ ਮਾਮਲਿਆਂ ਵਿੱਚ ਕਤਲ ਗੁਨਾਹ ਨਹੀਂ, ਮੈਨੂੰ ਗੁੱਸਾ ਆਇਆ ਕਿ ਦੱਸੋ ਇਹ ਲੋਕ ਕਿਵੇਂ ਉਕਸਾਹਟ ਕਰਕੇ ਆਪਣੀ ਕਾਬਲੀਅਤ ਦੀ ਪ੍ਰਸਿੱਧੀ ਕਰਦੇ ਹਨ, ਕਾਨੂੰਨ ਦੇ ਤਾਂ (ਚੜਣਙਣਞਾਂਟ) ਯਾਨੀ ਕਰਿਮਿਨਲ ਕਾਨੂੰਨ ਵਿੱਚ ਮਨੁੱਖੀ ਕਤਲ ਨੂੰ ਕੋਈ ਥਾਂ ਨਹੀਂ, ਡੀਫੈਂਸ (ਦੲਫ਼ੲਞਛੲ) ਵਿੱਚ ਆਪਣੇ ਆਪ ਨੂੰ ਬਚਾਉਣਾ ਹੈ ਨਾ ਕਿ ਦੂਜੇ ਨੂੰ ਮਾਰ ਮੁਕਾਉਣਾ, ਉਥੇ ਧਾਰਾ ਘੱਟ ਅਪਰਾਧ ਦੀ ਲੱਗ ਜਾਂਦੀ ਹੈ, ਪਰ ਸਾਡੇ ਤਾਂ ਟਕੇ ਸੇਰ ਭਾਜੀ ਤੇ ਖਾਜਾ ਵੇਚੀ ਜਾਂਦੇ ਹਨ, ਤਾਂ ਹੀ ਜੁਰਮ ਵੱਧ ਰਹੇ ਹਨ, ਲੋਕਾਂ ਦੀ ਹਿਫਾਜ਼ਤ ਦਾ ਘਾਣ ਹੋ ਰਿਹਾ ਹੈ, ਦਰਜਨ ਕੁ ਜਥੇਬੰਦੀਆਂ ਚੋਣਾਂ ਵਿੱਚ ਕੁੱਦ ਰਹੀਆਂ ਹਨ, ਪਰ ਹੈਰਾਨੀ ਹੈ ਕਿ ਚੋਣ ਕਮਿਸ਼ਨ ਕੋਈ ਧਾਰਾ ਲਾਗੂ ਨਹੀਂ ਕਰ ਰਿਹਾ ਕਿ ਕੀ ਵਿਧਾਨਕ ਕਾਇਦੇ ਹਨ ਗਰੁੱਪ ਦੇ ਹਾਂ ਵਿਅਕਤੀਗਤ ਤਾਂ ਅਜ਼ਾਦ ਲੜ ਸਕਦੇ ਹੁੰਦੇ ਹਨ, ਪਰ ਇਥੇ ਤਾਂ ਕੋਈ ਅਸੂਲ ਦਸਤੂਰ ਲੱਭਦੇ ਨਹੀਂ, ਖੈਰ ਨਵਾਂ ਸਾਲ ਨਵੀਆਂ ਸਕੀਮਾਂ ਨਾਲ ਚਲਾਉ, ਜਿਮੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਪੰਜਾਬ ਆ ਰਹੇ ਹਨ ਤਾਂ ਸਮੁੱਚੇ ਪੰਜਾਬ ਲਈ ਕੁਝ ਮੰਗੋ ਨਾ ਕਿ ਬੱਸ ਕਿਸਾਨ ਮੋਰਚੇ ਵਾਲੇ ਜੋ ਆਪ ਖੋਖੜੀਆਂ ਕਰੇਲੇ ਹਨ ਪੁਤਲਾ ਫੂਕ ਐੱਮ।ਐੱਸ।ਪੀ।, ਲਖੀਮਪੁਰ ਘਟਨਾ ਜੋ ਕਾਨੂੰਨੀ ਪ੍ਰਣਾਲੀ ਹੈ ਲੈ ਕੇ ਬੈਠ ਜਾਵੋ, ਠੀਕ ਹੈ ਇਹ ਯੂਨੀਅਨਾਂ ਦੀ ਡੁਗਡੁਗੀ ਹੋਂਦ ਲਈ ਪਰ ਸੂਬੇ ਦੀ ਭਲਾਈ ਅੱਗੇ ਰੱਖੋ, ਮੋਰਚਾ ਭਾਵੇਂ ਪ੍ਰਭਾਵਸ਼ਾਲੀ ਸੀ, ਪਰ ਆਮ ਲੋਕਾਂ ਦਾ ਨਹੀਂ ਸੀ, ਕੀ ਹੁਣ ਕੇਜਰੀਵਾਲ ਟੈਂਪੂ ਵਾਲੇ ਖੜੇ੍ਹ ਕਰ ਰਿਹਾ ਹੈ, ਸੰਯੁਕਤ ਸਮਾਜ ਰੇੜ੍ਹੀਆਂ ਵਾਲੇ ਅੱਗੇ ਲਿਆ ਰਿਹਾ ਹੈ, ਕੇਵਲ ਭੰਡ ਹਨ ਕਿ ਰਵਾਇਤੀ ਪਾਰਟੀਆਂ ਮਾੜੀਆਂ ਹਨ, ਉਧਰ ਲੇਖਕ, ਬੁਲਾਰੇ, ਗੀਤਕਾਰ, ਗਵੱਈਏ, ਭੰਗੜੀ ਜੋ ਮਰਜ਼ੀ ਲਿਖਵਾ, ਗਵਾ, ਬੁਲਾ ਲਉ, ਹੁਣ ਦੂਜੇ ਪਾਸੇ ਹੋ ਗਏ, ਗੱਲ ਕੀ ਕੋਈ ਭੀ ਵਿਕਾਸ ਦੀ ਕਥਾ ਨਹੀਂ ਕਰਨੀ, ਬੱਸ ਹੱਲੇ ਗੁੱਲੇ ਵਿੱਚ ਹੀ ਪ੍ਰਸਿੱਧੀ ਹੈ, ਸੁਹਿਰਦ ਵਿਚਾਰਾਂ ਨੂੰ ਥਾਂ ਹੀ ਨਹੀਂ, ਡਰਦੇ ਮਾਰੇ ਜਾਂ ਹਵਾ ਵੱਲ ਛੱਜ, ਬੀਜੋ ਕਿੱਕਰਾਂ ਤੇ ਭਾਲੋ ਦਾਖਾ, ਸਾਡੀ ਸੁਰਤੀ ਹੀ ਟਿਕਾਣੇ ਨਹੀਂ, ਜਿੰਨੀ ਦੇਰ ਆਪਾਂ ਪ੍ਰਭੂ ਪ੍ਰਮੇਸ਼ਰ ਦੀ ਕਰਨੀ ਪ੍ਰਕਿਰਤੀ ਦੀ ਕਦਰ ਨਹੀਂ ਕਰਾਂਗੇ ਲੋਕਾਈ ਦਾ ਪਾਰ ਉਤਾਰਾ ਨਹੀਂ, ਹੱਠ-ਧਰਮੀ ਨੇ ਸੰਸਾਰ ਵਿਗਾੜ ਦਿੱਤਾ ਹੈ, ਚੜ੍ਹਦੀ ਲਹਿੰਦੀ ਦੀ ਪ੍ਰਵਾਹ ਨਹੀਂ, ਮੂੰਹ ਆਇਆ ਬੋਲੀ ਜਾਣਾ, ਭਾਵੇਂ ਕੋਈ ਭੀ ਹੋਵੇ, ਹੁਣ ਮੋਦੀ ਮੋਦੀ ਆਖਣਾ ਆਪਣੀ ਸੱਭਿਅਤਾ, ਪਰਿਵਾਰਕ ਤੇ ਪਿਛੋਕੜ ਦਰਸਾਉਣਾ ਹੈ, ਮੈਂ ਬੀਬੀ ਹਰਸਿਮਰਤ ਕੌਰ ਦਾ ਭੀ ਇਹ ਰਵੱਈਆ ਕਪਤਾਨ ਸਾਹਿਬ ਨੂੰ ਭੀ ਅਮਰਿੰਦਰ ਆਖਣਾ ਪ੍ਰਸ਼ੰਸਾ ਵਾਲੀ ਬੋਲੀ ਨਹੀਂ ਮੰਨਦੀ, ਰੁੱਤਵੇ ਦੀ ਕਦਰ ਕਰਨੀ ਹਰ ਵਸ਼ਿੰਦੇ ਦਾ ਫਰਜ਼ ਹੈ, ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹਨ ਹੱਕ ਹੈ ਪੰਜਾਬ ਆਉਣ ਦਾ, ਠੀਕ ਹੈ ਪ੍ਰਦਰਸ਼ਨਕਾਰੀਆਂ ਦੇ ਭੀ ਕੁਝ ਹੱਕ ਹਨ, ਜਰੂਰ ਮੰਗੋ ਪਰ ਇਹ ਭੀ ਦੇਖੋ ਕਿ ਕਿਵੇਂ ਸਿੱਖ ਭਾਜਪਾ ਵਿੱਚ ਛੜੱਪੇ ਮਾਰ ਰਹੇ ਹਨ, ਜਰੂਰ ਮੋਰਚੇ ਵਾਲਿਆਂ ਨਾਲ ਅਸਹਿਮਤੀ ਹੋਵੇਗੀ, ਪਾਰਟੀਆਂ ਤੋਂ ਸੰਤੁਸ਼ਟੀ ਨਹੀਂ, ਪਰ ਇਹ ਤਾਂ ਸੁਹਿਰਦਤਾ ਨਹੀਂ ਕਿ ਚੜੂਨੀ ਹਰਿਆਣਾ ਤੋਂ ਆ ਕੇ ਤੇ ਕੇਜਰੀਵਾਲ ਇਕ ਹੋਰ ਦਿੱਲੀ ਗਲ੍ਹਬਾ ਪਾਵੇ, ਗੱਲਾਂ ਮਮਤਾ ਬੈਨਰਜੀ ਦੀਆਂ ਕਰਨੀਆਂ ਕਿ ਮੈਂ ਬੰਗਾਲ ਦੀ ਧੀ ਹੂੰ, ਕੀ ਤੁਸੀਂ ਪੰਜਾਬ ਦੇ ਖੇਤਰੀ ਪੁੱਤਰ ਬਨਣ ਵਿੱਚ ਗੌਰਵ ਨਹੀਂ ਸਮਝਦੇ ? ਆਹ ਵਿਦੇਸ਼ੀ ਨਾਗਰਿਕ ਤਾਂ ਆਖੀ ਜਾਂਦੇ ਹਨ ਸਾਡਾ ਦਿਲ ਪੰਜਾਬ ਵੱਸਦਾ ਤੇ ਦੂਜੇ ਪਾਸੇ ਜੀ ਇਕ ਮੌਕਾ ਕੇਜਰੀਵਾਲ ਨੂੰ ਦਿਉ, ਕੀ ਪਖੰਡ ਪ੍ਰਚੰਡ ਹਨ, ਚਲੋ ਹੁਣ ਉਮੰਗਾਂ ਭਰੇ ਵਿਚਾਰਾਂ ਨਾਲ ਨੇਕ ਸਲਾਹਾਂ ਦੇਈਏ, ਪ੍ਰਮਾਤਮਾਂ ਤੋਂ ਸੰਸਾਰ ਤੇ ਸੁੱਖ ਸ਼ਾਂਤੀ ਦੀ ਅਰਦਾਸ ਕਰੀਏ, ਸਰਬੱਤ ਦਾ ਭਲਾ ਅੰਦਰੋਂ ਮੰਗੀਏ, ਧਰਮ ਨੂੰ ਹਿਰਦੇ ਵਿੱਚ ਵਸਾਈਏ ਤੇ ਆਪਣੇ ਆਪਣੇ ਇਸ਼ਟ ਨਾਲ ਜੁੜ ਦੂਜਿਆਂ ਦੀ ਮਿਲਵਰਤਨ ਨਾਲ ਸਾਂਝ ਪਾ ਕੇ ਵਿਚਰੀਏ ।
ਬਲਵਿੰਦਰ ਕੌਰ ਚਾਹਲ