image caption:

ਮੈਨੂੰ ਖੁਦ ਉੱਤੇ ਮਾਣ ਹੈ: ਰੀਆ ਚੱਕਰਵਰਤੀ

 ਬੀਤੇ ਸਾਲ ਸੁਸ਼ਾਂਤ ਦੀ ਆਤਮਹੱਤਿਆ ਤੋਂ ਬਾਅਦ ਵਿਵਾਦਾਂ ਵਿੱਚ ਰਹੀ ਉਸ ਦੀ ਗਰਲ ਫਰੈਂਡ ਅਤੇ ਅਭਿਨੇਤਰੀ ਰੀਅ ਚੱਕਰਵਰਤੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹੋ ਚੁੱਕੀ ਹੈ। ਉਸ ਨੇ ਕਾਫੀ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਬਾਅਦ ਜ਼ਿੰਦਗੀ ਵਿੱਚ ਮੁੜ ਤੋਂ ਮਜ਼ਬੂਤੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ ਉਸ ਨੇ ਆਪਣਾ ਮਨੋਬਲ ਵਧਾਉਣ ਵਾਲੀ ਇੱਕ ਪੋਸਟ ਸ਼ੇਅਰ ਕੀਤੀ ਹੈ। ਰੀਆ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀੳ ਸ਼ੇਅਰ ਕੀਤੀ, ਜਿਸ ਵਿੱਚ ਉਹ ਡਾਇਰੀ ਵਿੱਚ ਆਪਣੇ ਹੱਥਾਂ ਨਾਲ ਨੋਟ ਲਿਖਦੀ ਨਜ਼ਰ ਆਈ ਹੈ। ਇਸ ਦੇ ਵੀਡੀੳ ਦੇ ਬੈਕਗਰਾਊਂਡ ਵਿੱਚ ਉਸ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, &lsquo&lsquoਪ੍ਰਿਯ ਮੈਂ, ਮੇਰੇ ਨਾਲ ਰਹਿਣ ਲਈ ਧੰਨਵਾਦ। ਦਿਆਲੂ, ਮਜ਼ਬੂਤ, ਧੀਰਜਵਾਨ ਅਤੇ ਲਚਕੀਲਾ ਹੋਣ ਲਈ ਧੰਨਵਾਦ। ਮੈਨੂੰ ਉਸ ਮਹਿਲਾ ਉੱਤੇ ਮਾਣ ਹੈ, ਜੋ ਤੁਸੀਂ ਬਣ ਗਏ ਹੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਤਾਂ ਸਿਰ ਉੱਚਾ ਕਰੋ ਬੇਬੀ ਗਰਲ।